comparemela.com


ਅਪਡੇਟ ਦਾ ਸਮਾਂ :
290
1
ਸਰਦਾਰ ਦਿਆਲ ਸਿੰਘ ਮਜੀਠੀਆ, ਸਰ ਗੰਗਾ ਰਾਮ, ਭਾਈ ਰਾਮ ਸਿੰਘ
ਸੁਭਾਸ਼ ਪਰਿਹਾਰ
ਸੁਭਾਸ਼ ਪਰਿਹਾਰ
 
ਪੰਜਾਬੀਆਂ ਦੇ ਲੋਕ-ਮਨਾਂ ’ਚ ‘ਸ਼ਹਾਦਤ’ ਦਾ ਸੰਕਲਪ ਇੰਨੀ ਡੂੰਘੀ ਤਰ੍ਹਾਂ ਖੁੱਭਿਆ ਹੋਇਆ ਹੈ ਕਿ ਇਹ ਇਸ ਗੱਲ ਵਿਚ ਘੱਟ ਹੀ ਰੁਚੀ ਰੱਖਦੇ ਹਨ ਕਿ ਕਿਸੇ ਵਿਅਕਤੀ ਨੇ ਜਿਉਂਦੇ ਰਹਿ ਕੇ ਸਮਾਜ ਦੀ ਬਿਹਤਰੀ ਲਈ ਕੀ ਕੁਝ ਕੀਤਾ ਹੈ। ਅਸੀਂ ਪਾਠਕਾਂ ਦਾ ਧਿਆਨ ਇਤਿਹਾਸਕ ਸ਼ਹਿਰ ਲਾਹੌਰ ਦੀਆਂ ਤਿੰਨ ਅਜਿਹੀਆਂ ਸ਼ਖ਼ਸੀਅਤਾਂ- ਸਰਦਾਰ ਦਿਆਲ ਸਿੰਘ ਮਜੀਠੀਆ (1848-1898), ਸਰ ਗੰਗਾ ਰਾਮ (ਜਨਮ 1851-1927), ਅਤੇ ਭਾਈ ਰਾਮ ਸਿੰਘ (1857-1916)- ਦੀ ਦੇਣ ਵੱਲ ਦਿਵਾਉਣ ਦਾ ਯਤਨ ਕਰਾਂਗੇ ਜਿਨ੍ਹਾਂ ਨੇ ਆਪਣੇ ਸਮੇਂ ਦੌਰਾਨ ਸਮਾਜ ਭਲਾਈ, ਸਿੱਖਿਆ ਅਤੇ ਕਲਾ ਦੇ  ਖੇਤਰਾਂ ਵਿਚ ਲਾਸਾਨੀ ਯੋਗਦਾਨ ਪਾਇਆ। ਇਨ੍ਹਾਂ ਦੇ ਕੀਤੇ ਕੰਮ ਪੱਛਮੀ ਅਤੇ ਪੂਰਬੀ ਦੋਵੇਂ ਪੰਜਾਬਾਂ ਵਿੱਚ ਅੱਜ ਵੀ ਮੌਜੂਦ ਹਨ ਅਤੇ ਸਾਡੇ ਵਰਤਮਾਨ ਜੀਵਨ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਇਤਫ਼ਾਕ ਨਾਲ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਦਾ ਜਨਮ ਇੱਕੋ ਦਹਾਕੇ (1848-1857) ਦੌਰਾਨ ਹੋਇਆ। 
1799 ਵਿਚ ਲਾਹੌਰ ਉੱਪਰ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਤੋਂ ਤੀਹ ਕੁ ਸਾਲ ਪਹਿਲਾਂ ਤੋਂ ਇਸ ਇਲਾਕੇ ਉੱਪਰ ਸਿੱਖ ਸਰਦਾਰਾਂ ਦੀ ਤਿੱਕੜੀ ਕਾਬਜ਼ ਸੀ  ਜਿਸ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਸ਼ਾਮਿਲ ਸੀ। ਮਜੀਠੀਏ ਸਰਦਾਰ ਸ਼ੇਰਗਿੱਲ ਗੋਤ ਦੇ ਜੱਟ ਸਨ (ਭਾਰਤ ਦੀ ਪਹਿਲੀ ਮਹਾਨ ਆਧੁਨਿਕ ਕਲਾਕਾਰ ਅੰਮ੍ਰਿਤਾ ਸ਼ੇਰਗਿੱਲ ਇਸੇ ਪਰਿਵਾਰ ਨਾਲ ਸਬੰਧਿਤ ਸੀ)। ਇਨ੍ਹਾਂ ਦਾ ਮੂਲ ਪਿੰਡ ਮਜੀਠਾ (ਅੰਮ੍ਰਿਤਸਰ ਦੇ 20 ਕੁ ਕਿਲੋਮੀਟਰ ਉੱਤਰ-ਪੂਰਬ ਵੱਲ) ਹੋਣ ਕਾਰਨ ਇਨ੍ਹਾਂ ਨੂੰ ‘ਮਜੀਠੀਏ’ ਕਿਹਾ ਜਾਂਦਾ ਸੀ। ਤਿੱਕੜੀ ਦੇ ਬਾਕੀ ਦੋ ਸਰਦਾਰ ਸਨ- ਗੁੱਜਰ ਸਿੰਘ ਭੰਗੀ ਅਤੇ ਸੁੱਬਾ ਸਿੰਘ। ਇਨ੍ਹਾਂ ਤਿੰਨਾਂ ਨੇ ਮਿਲ ਕੇ ਇਹ ਇਲਾਕਾ ਅਹਿਮਦ ਸ਼ਾਹ ਅਬਦਾਲੀ (ਰਾਜ 1747-1772) ਅਤੇ ਉਸ ਦੇ ਜਾਂਨਸ਼ੀਨ ਤੈਮੂਰ ਸ਼ਾਹ (ਰਾਜ 1772-1793) ਤੋਂ ਸਾਲਾਨਾ ਟੈਕਸ ਭਰਨ ਦੇ ਇਵਜ਼ ਵਿਚ ਪ੍ਰਾਪਤ ਕੀਤਾ ਸੀ। ਲਾਹੌਰ ਸ਼ਹਿਰ ਅਤੇ ਇਸ ਦਾ ਕਿਲ੍ਹਾ ਮਜੀਠੀਏ ਸਰਦਾਰ ਦੇ ਕਬਜ਼ੇ ਵਿਚ ਸੀ। 1799 ਵਿਚ ਲਾਹੌਰ ’ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਤਾਂ ਲਹਿਣਾ ਸਿੰਘ ਉਸ ਦਾ ਭਰੋਸੇਯੋਗ ਸਲਾਹਕਾਰ ਬਣ ਗਿਆ। ਲਾਹੌਰ ਦਰਬਾਰ ਵਿਚ ਵਿਗਿਆਨਕ ਸੋਚ ਰੱਖਣ ਵਾਲਾ ਉਹ ਇੱਕੋ-ਇੱਕ ਸਰਦਾਰ ਸੀ।
ਸਰਦਾਰ ਲਹਿਣਾ ਸਿੰਘ ਦਾ ਜੇਠਾ ਪੁੱਤਰ ਰਣਜੋਧ ਸਿੰਘ ਸੀ ਜਿਸ ਨੇ ਬ੍ਰਿਟਿਸ਼ ਅਤੇ ਫ਼ਰਾਂਸੀਸੀ ਫ਼ੌਜੀ ਜਰਨੈਲਾਂ ਤੋਂ ਬਾਕਾਇਦਾ ਮਿਲਟਰੀ ਸਿੱਖਿਆ ਲਈ ਸੀ। ਉਸ ਨੇ ਆਲੀਵਾਲ ਅਤੇ ਬੱਦੋਵਾਲ ਦੀਆਂ ਲੜਾਈਆਂ ਵਿਚ ਹਿੱਸਾ ਲਿਆ, ਪਰ ਮੁੜਦੇ ਸਮੇਂ ਇੱਕ ਮੁਠਭੇੜ ਵਿਚ ਮਾਰਿਆ ਗਿਆ। ਲਹਿਣਾ ਸਿੰਘ ਦਾ ਦੂਜਾ ਬੇਟਾ ਸੀ ਦਿਆਲ ਸਿੰਘ ਜੋ ਪਿਤਾ ਦੇ ਦੇਹਾਂਤ ਸਮੇਂ ਸਿਰਫ਼ ਛੇ ਸਾਲ ਦਾ ਸੀ। ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿਚ ਪੜ੍ਹਾਈ ਕਰਨ ਮਗਰੋਂ ਵੱਡਾ ਹੋ ਕੇ ਦਿਆਲ ਸਿੰਘ ਨੇ ਰੀਅਲ ਅਸਟੇਟ ਅਤੇ ਹੀਰਿਆਂ ਦੇ ਵਪਾਰ ਵਿਚ ਚੋਖਾ ਪੈਸਾ ਕਮਾਇਆ। 23 ਮਈ 1894 ਨੂੰ ਜਦ ਪੂਰੀ ਤਰ੍ਹਾਂ ਭਾਰਤੀ ਸਰਮਾਏ ਨਾਲ ਸਥਾਪਿਤ ਕੀਤੇ ਮੁਲਕ ਦਾ ਪਹਿਲਾ ਬੈਂਕ - ਪੰਜਾਬ ਨੈਸ਼ਨਲ ਬੈਂਕ - ਖੋਲ੍ਹਿਆ ਗਿਆ ਤਾਂ ਦਿਆਲ ਸਿੰਘ ਨੂੰ ਇਸ ਦੇ ਡਾਇਰੈਕਟਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਸਰਦਾਰ ਦਿਆਲ ਸਿੰਘ ਮਜੀਠੀਆ ਦੇ ਨਾਂ ’ਤੇ ਲਾਹੌਰ ਵਿਚ ਮੌਜੂਦ ਕਾਲਜ।
ਦਿਆਲ ਸਿੰਘ ਦੀ ਪਹਿਲੀ ਚਿਰਸਥਾਈ ਦੇਣ ਸੀ ਉਸ ਵੱਲੋਂ 2 ਫਰਵਰੀ 1881 ਨੂੰ ਲਾਹੌਰ ਤੋਂ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਸ਼ਾਇਆ ਕਰਨਾ। ਸ਼ੁਰੂ ਵਿਚ ਇਹ ਅਖ਼ਬਾਰ ਹਫ਼ਤਾਵਾਰੀ ਸੀ, ਫਿਰ 16 ਅਕਤੂਬਰ 1884 ਨੂੰ ਇਸ ਦਾ ਪ੍ਰਕਾਸ਼ਨ ਹਫ਼ਤੇ ਵਿਚ ਦੋ ਵਾਰ, 11 ਜਨਵਰੀ 1898 ਨੂੰ ਹਫ਼ਤੇ ਵਿਚ ਤਿੰਨ ਵਾਰ (ਮੰਗਲਵਾਰ, ਵੀਰਵਾਰ, ਸ਼ਨਿੱਚਰਵਾਰ) ਅਤੇ 1 ਦਸੰਬਰ 1906 ਤੋਂ ਇਹ ਰੋਜ਼ਾਨਾ ਹੋ ਗਿਆ। 
ਨੌਂ ਸਤੰਬਰ 1898 ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਦੇਹਾਂਤ ਹੋ ਗਿਆ। ਉਸ ਦੀ ਆਪਣੀ ਕੋਈ ਔਲਾਦ ਨਾ ਹੋਣ ਕਾਰਨ ਉਸ ਦੇ ਇੱਕ ਸਕੇ ਸਬੰਧੀ ਗਜਿੰਦਰ ਸਿੰਘ ਨੂੰ ਵਾਰਿਸ ਨਿਯੁਕਤ ਕੀਤਾ ਗਿਆ। 
ਦਿਆਲ ਸਿੰਘ ਦੀ ਦੂਜੀ ਵੱਡੀ ਇੱਛਾ ਸੀ ਲਾਹੌਰ ਵਿਖੇ ਕਾਲਜ ਅਤੇ ਲਾਇਬ੍ਰੇਰੀ ਖੋਲ੍ਹਣਾ। ਇਹ ਕੰਮ ਉਹ ਜਿਉਂਦੇ ਜੀਅ ਤਾਂ ਨਾ ਕਰ ਸਕਿਆ, ਪਰ ਇਨ੍ਹਾਂ ਕੰਮਾਂ ਲਈ ਉਸ ਨੇ ਆਪ ਦੋ ਹੋਰ ਟਰੱਸਟ ਸਥਾਪਿਤ ਕਰ ਦਿੱਤੇ ਸਨ। ਕਾਲਜ ਦੇ ਟਰੱਸਟ ਲਈ ਉਸ ਨੇ ਆਪਣੇ  25 ਮਕਾਨ ਲਾਹੌਰ ਵਿਖੇ, ਇਕ ਮਕਾਨ ਕਰਾਚੀ ਵਿਖੇ, 5129 ਵਿੱਘੇ ਜ਼ਮੀਨ ਅਤੇ ਇੱਕ ਲੱਖ ਰੁਪਏ ਤੋਂ ਵੱਧ ਦੇ ਸ਼ੇਅਰ ਦਿੱਤੇ ਸਨ। ਟਰੱਸਟ ਵੱਲੋਂ ਦਿਆਲ ਸਿੰਘ ਕਾਲਜ ਦੀ ਸਥਾਪਨਾ 3 ਮਈ 1910 ਨੂੰ ਕੀਤੀ ਗਈ, ਪਰ ਦਿਆਲ ਸਿੰਘ ਟਰੱਸਟ ਲਾਇਬ੍ਰੇਰੀ ਦੀ ਸਥਾਪਨਾ 1923 ਵਿਚ ਹੀ ਹੋ ਸਕੀ। 
ਲਾਹੌਰ ਵਿਖੇ ਇਸ ਕਾਲਜ ਅਤੇ ਲਾਇਬ੍ਰੇਰੀ ਦੀਆਂ ਸੰਸਥਾਵਾਂ ਹੁਣ ਵੀ ਬਾਦਸਤੂਰ ਆਪਣੇ ਅਸਲ ਨਾਵਾਂ ਨਾਲ ਚੱਲ ਰਹੀਆਂ ਹਨ।
* * *
ਉਰਦੂ ਦੇ ਪ੍ਰਸਿੱਧ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ (1912-55) ਦੀ ਇੱਕ ਛੋਟੀ ਜਿਹੀ ਪਰ ਅਰਥਪੂਰਣ ਕਹਾਣੀ ਹੈ- ਜੁੱਤਾ: ਹਜ਼ੂਮ ਨੇ ਪਾਸਾ ਮੋੜਿਆ, ਅਤੇ ਸਰ ਗੰਗਾ ਰਾਮ ਦੇ ਬੁੱਤ ਉੱਤੇ ਟੁੱਟ ਪਿਆ। ਲਾਠੀਆਂ ਵਰਸਾਈਆਂ ਗਈਆਂ, ਇੱਟਾਂ ਅਤੇ ਪੱਥਰ ਸੁੱਟੇ ਗਏ। ਇੱਕ ਨੇ ਮੂੰਹ ਉੱਤੇ ਤਾਰਕੋਲ ਮਲ਼ ਦਿੱਤਾ, ਦੂਜੇ ਨੇ ਬਹੁਤ ਸਾਰੇ ਪੁਰਾਣੇ ਜੁੱਤੇ ਜਮ੍ਹਾ ਕੀਤੇ ਅਤੇ ਉਨ੍ਹਾਂ ਦਾ ਹਾਰ ਬਣਾ ਕੇ ਬੁੱਤ ਦੇ ਗਲ਼ੇ ਵਿਚ ਪਾਉਣ ਲਈ ਅੱਗੇ ਵਧਿਆ ਕਿ ਪੁਲੀਸ ਆ ਗਈ ਅਤੇ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਜੁੱਤੀਆਂ ਦਾ ਹਾਰ ਪਹਿਨਾਉਣ ਵਾਲਾ ਜ਼ਖ਼ਮੀ ਹੋ ਗਿਆ, ਸੋ ਮਲ੍ਹਮ ਪੱਟੀ ਦੇ ਲਈ ਉਸ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ਭੇਜ ਦਿੱਤਾ ਗਿਆ।
ਦਰਅਸਲ ਇਹ ਕਹਾਣੀ ਕਾਲਪਨਿਕ ਨਹੀਂ ਸਗੋਂ 1947 ਦੀ ਵੰਡ ਸਮੇਂ ਲਾਹੌਰ ਵਿਖੇ ਵਾਪਰੀ ਇੱਕ ਸੱਚੀ ਘਟਨਾ ਹੈ। ਹਾਲਾਤ ਦੀ ਵਿਡੰਬਨਾ ਕਿ ਜਿਸ ਸ਼ਖ਼ਸ ਦੇ ਬੁੱਤ ਦੇ ਗਲ਼ ਵਿਚ ਉਹ ਬੰਦਾ ਜੁੱਤੀਆਂ ਦਾ ਹਾਰ ਪਾਉਣ ਦਾ ਯਤਨ ਕਰ ਰਿਹਾ ਸੀ, ਪੁਲੀਸ ਦੀ ਗੋਲ਼ੀ ਲੱਗਣ ਮਗਰੋਂ ਉਸ ਨੂੰ ਉਸੇ ਸ਼ਖ਼ਸ ਰਾਹੀਂ ਸਥਾਪਿਤ ਕੀਤੇ ਗਏ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਕੌਣ ਸੀ ਇਹ ਬੁੱਤ ਵਾਲਾ ਅਤੇ ਹਸਪਤਾਲ ਬਣਾਉਣ ਵਾਲਾ ਸਰ ਗੰਗਾ ਰਾਮ? 
ਗੰਗਾ ਰਾਮ ਪੇਸ਼ੇ ਵਜੋਂ ਸਿਵਿਲ ਇੰਜੀਨੀਅਰ ਸੀ, ਪਰ ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਸ ਨੇ ਜੋ ਕੁਝ ਆਪਣੀ ਬੁੱਧੀ ਅਤੇ ਮਿਹਨਤ ਨਾਲ ਕਮਾਇਆ ਉਸ ਦਾ ਬਹੁਤਾ ਭਾਗ ਲੋਕ-ਭਲਾਈ ’ਤੇ ਖਰਚ ਕਰ ਦਿੱਤਾ। ਪਾਕਿਸਤਾਨੀ ਕਾਲਮਨਵੀਸ ਖ਼ਾਲਿਦ ਅਹਿਮਦ ਨੇ ਆਪਣੀ ਕਿਤਾਬ ‘ਬਿਹਾਈਂਡ ਦਿ ਆਈਡੀਓਲੌਜੀਕਲ ਮਾਸਕ’ (Behind the Ideological Mask, 2001) ਵਿਚ ਉਸ ਨੂੰ “ਆਧੁਨਿਕ ਲਾਹੌਰ ਦਾ ਪਿਤਾ” ਕਰਾਰ ਦਿੱਤਾ ਹੈ।
ਸਰ ਗੰਗਾ ਰਾਮ ਹਸਪਤਾਲ, ਲਾਹੌਰ।
ਗੰਗਾ ਰਾਮ ਦਾ ਜਨਮ 1851 ਦੀ ਵਿਸਾਖੀ ਦੇ ਦਿਨ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਂਗਟਾਂਵਾਲਾ ਵਿਖੇ ਹੋਇਆ। ਉਸ ਦਾ ਪਰਿਵਾਰਿਕ ਪਿਛੋਕੜ ਬਿਲਕੁਲ ਸਾਧਾਰਨ ਸੀ। ਪਿਤਾ ਦੌਲਤ ਰਾਮ ਇਸੇ ਪਿੰਡ ਦੇ ਪੁਲੀਸ ਸਟੇਸ਼ਨ ਵਿੱਚ ਜੂਨੀਅਰ ਸਬ-ਇੰਸਪੈਕਟਰ ਸੀ। ਕੁਝ ਸਮੇਂ ਮਗਰੋਂ ਉਹ ਅੰਮ੍ਰਿਤਸਰ ਆ ਗਿਆ। ਗੰਗਾ ਰਾਮ ਦੀ ਮੁੱਢਲੀ ਪੜ੍ਹਾਈ ਇੱਥੇ ਹੀ ਹੋਈ ਅਤੇ ਇਸ ਤੋਂ ਬਾਅਦ 1869 ਵਿਚ ਉਸ ਨੇ ਲਾਹੌਰ ਵਿਚ ਦਾਖਲਾ ਲੈ ਲਿਆ। 1871 ਵਿਚ ਅਗਲੀ ਪੜ੍ਹਾਈ ਲਈ ਉਸ ਨੂੰ ਸਰਕਾਰੀ ਵਜ਼ੀਫ਼ਾ ਮਿਲ ਗਿਆ ਜਿਸ ਨਾਲ ਉਹ ਰੁੜਕੀ ਦੇ ਟਾੱਮਸਨ ਕਾਲਜ (ਵਰਤਮਾਨ ਆਈ.ਆਈ.ਟੀ.) ਵਿਚ ਸਿਵਿਲ ਇੰਜੀਨੀਅਰ ਦੀ ਪੜ੍ਹਾਈ ਲਈ ਚਲਿਆ ਗਿਆ ਜਿੱਥੋਂ ਉਸ ਨੇ 1873 ਵਿਚ ਸੋਨ ਤਗਮਾ ਪ੍ਰਾਪਤ ਕੀਤਾ। 
ਪੜ੍ਹਾਈ ਪੂਰੀ ਕਰ ਕੇ ਉਹ ਦਿੱਲੀ ਵਿਖੇ ਨਿਯੁਕਤ ਹੋ ਗਿਆ। ਤਤਕਾਲੀਨ ਵਾਇਸਰਾਏ ਲਾਰਡ ਰਿਪਨ ਨੇ ਉਸ ਦੀ ਯੋਗਤਾ ਨੂੰ ਦੇਖਦਿਆਂ ਉਸ ਨੂੰ ਦੋ ਸਾਲ ਲਈ ਵਿਸ਼ੇਸ਼ ਤੌਰ ’ਤੇ ਵਾਟਰ ਵਰਕਸ ਅਤੇ ਡਰੇਨੇਜ ਦੀ ਸਿੱਖਿਆ ਲੈਣ ਲਈ ਬਰੈਡਫੋਰਡ, ਇੰਗਲੈਂਡ ਭੇਜ ਦਿੱਤਾ। ਮੁੜਨ ’ਤੇ ਉਹ 12 ਸਾਲ ਲਾਹੌਰ ਵਿਖੇ ਸਿਵਿਲ ਇੰਜੀਨੀਅਰ ਰਿਹਾ ਜਿਸ ਦੌਰਾਨ ਉਸ ਨੇ ਲਾਹੌਰ ਦਾ ਡਾਕਖਾਨਾ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ, ਲਾਹੌਰ ਹਾਈ ਕੋਰਟ, ਮੇਓ ਸਕੂਲ ਔਫ਼ ਆਰਟਸ (ਵਰਤਮਾਨ ਨੈਸ਼ਨਲ ਕਾਲਜ ਔਫ਼ ਆਰਟ), ਹੈਲੇ ਕਮਰਸ ਕਾਲਜ ਵਰਗੀਆਂ ਇਮਾਰਤਾਂ ਦੀ ਉਸਾਰੀ ਕਰਵਾਈ। ਇੰਗਲੈਂਡ ਦੇ ਬਾਦਸ਼ਾਹ ਐਡਵਰਡ ਸੱਤਵੇਂ ਦੀ ਤਾਜਪੋਸ਼ੀ ਮੌਕੇ 1903 ਵਿਚ ਲਾਰਡ ਕਰਜ਼ਨ ਵੱਲੋਂ ਆਯੋਜਿਤ ਦਿੱਲੀ ਦਰਬਾਰ ਵਿਚ ਸਾਰਾ ਪ੍ਰਬੰਧ ਉਸੇ ਦੀ ਯੋਜਨਾ ਅਨੁਸਾਰ ਅਤੇ ਨਿਗਰਾਨੀ ਵਿਚ ਕੀਤਾ ਗਿਆ ਸੀ। ਬਿਹਤਰੀਨ ਕੰਮ ਕਰਨ ਦੇ ਇਵਜ਼ ਵਿਚ ਉਸ ਨੂੰ ‘ਰਾਏ ਬਹਾਦਰ’ ਦਾ ਖ਼ਿਤਾਬ ਵੀ ਮਿਲਿਆ। ਇਸ ਮਗਰੋਂ ਉਸ ਨੇ 52 ਸਾਲ ਦੀ ਉਮਰ ਵਿਚ ਹੀ ਸਰਕਾਰੀ ਨੌਕਰੀ ਤੋਂ ਸੇਵਾਮੁਕਤੀ ਲੈ ਲਈ। 
ਗੰਗਾ ਰਾਮ ਨੇ ਮਿੰਟਗੁਮਰੀ ਜ਼ਿਲ੍ਹੇ ਵਿਚ ਬ੍ਰਿਟਿਸ਼ ਸਰਕਾਰ ਤੋਂ 20 ਮੁਰੱਬੇ (500 ਏਕੜ) ਬੰਜਰ ਜ਼ਮੀਨ ਖੇਤੀ ਲਈ ਪਟੇ ’ਤੇ ਲੈ ਲਈ। ਇਸ ਜ਼ਮੀਨ ਨੂੰ ਕਿਸੇ ਪਾਸਿਓਂ ਪਾਣੀ ਨਹੀਂ ਸੀ ਲੱਗਦਾ। ਗੰਗਾ ਰਾਮ ਨੇ ਆਪਣੇ ਇੰਜੀਨੀਅਰੀ ਗਿਆਨ ਦੀ ਵਰਤੋਂ ਕਰਕੇ ਪਹਿਲਾਂ ਇਸ ਜ਼ਮੀਨ ਨੂੰ ਚਨਾਬ ਦਰਿਆ ਵਿਚੋਂ ਨਿਕਲਦੀ ਗੋਗੇਰਾ ਬ੍ਰਾਂਚ ਨਾਲ ਜੋੜਿਆ ਅਤੇ ਅੱਗੇ ਲਿਫ਼ਟ ਨਾਲ ਪਾਣੀ ਚੁੱਕ ਕੇ ਇਸ ਜ਼ਮੀਨ ਨੂੰ ਸਿੰਜਾਈਯੋਗ ਬਣਾਇਆ। ਤਿੰਨ ਸਾਲਾਂ ਵਿਚ ਹੀ ਉਸ ਬੰਜਰ ਜ਼ਮੀਨ ਵਿਚ ਹਰੇ-ਭਰੇ ਖੇਤ ਲਹਿਲਹਾਉਣ ਲੱਗੇ। ਇੱਥੇ ਹੀ ਉਸ ਨੇ ਗੰਗਾਪੁਰ ਨਾਂ ਦਾ ਪਿੰਡ ਵਸਾਇਆ। ਇਸ ਪਿੰਡ ਨੂੰ ਲਾਹੌਰ-ਜੜ੍ਹਾਂਵਾਲਾ ਰੇਲਵੇ ਲਾਈਨ ’ਤੇ ਸਥਿਤ ਸਟੇਸ਼ਨ ਬੁੱਚੀਆਣਾ ਨਾਲ ਘੋੜਾ-ਰੇਲ ਨਾਲ ਜੋੜਿਆ (ਇਹ ਸਵਾਰੀ ਚਲਦੀ ਲੋਹੇ ਦੀ ਰੇਲ ’ਤੇ ਹੈ ਪਰ ਇਸ ਨੂੰ ਖਿੱਚਦਾ ਘੋੜਾ ਹੈ)।
ਆਪਣੀ ਕਮਾਈ ਦਾ ਬਹੁਤਾ ਹਿੱਸਾ ਉਸ ਨੇ ਸਮਾਜ ਭਲਾਈ ਦੇ ਕੰਮਾਂ ’ਤੇ ਹੀ ਖਰਚ ਕਰ ਦਿੱਤਾ। ਉਸ ਦੇ ਕੀਤੇ ਕੰਮਾਂ ਵਿਚੋਂ ਪ੍ਰਮੁੱਖ ਹੈ ਲਾਹੌਰ ਵਿਖੇ ਸਰ ਗੰਗਾਰਾਮ ਹਸਪਤਾਲ ਦੀ ਸਥਾਪਨਾ।
1922 ਵਿਚ ਜਾਰਜ ਪੰਜਮ ਨੇ ਉਸ ਨੂੰ ਇੰਗਲੈਂਡ ਸੱਦ ਕੇ ਬਕਿੰਘਮ ਪੈਲੇਸ ਵਿਚ ਵਿਸ਼ੇਸ਼ ਸਨਮਾਨ ਦਿੱਤਾ। ਦਸ ਜੁਲਾਈ 1927 ਨੂੰ 76 ਸਾਲ ਦੀ ਉਮਰ ਵਿਚ ਲੰਡਨ ਵਿਖੇ ਉਸ ਦਾ ਦੇਹਾਂਤ ਹੋ ਗਿਆ। 
* * *
ਤੀਸਰਾ ਲਾਹੌਰੀਆ ਸੀ- ਆਰਕੀਟੈਕਟ ਭਾਈ ਰਾਮ ਸਿੰਘ ਜਿਸ ਦਾ ਜਨਮ, ਉਨ੍ਹਾਂ ਦੇ ਪਰਿਵਾਰ ਦੇ ਦੱਸਣ ਮੁਤਾਬਿਕ ਪਹਿਲੀ ਅਗਸਤ 1858 ਨੂੰ ਬਟਾਲੇ ਲਾਗੇ ਪਿੰਡ ਰਸੂਲਪੁਰ ਵਿਚ ਇੱਕ ਸਾਧਾਰਨ ਮਿਸਤਰੀ ਆਸਾ ਸਿੰਘ ਦੇ ਘਰ ਹੋਇਆ।
ਉਸ ਸਮੇਂ ਪੰਜਾਬ ਦਾ ਇਹ ਭਾਗ ਸਿੱਧੀ ਬ੍ਰਿਟਿਸ਼ ਹਕੂਮਤ ਅਧੀਨ ਆ ਚੁੱਕਾ ਸੀ। ਨਵੇਂ ਹਾਕਮਾਂ ਨੇ ਪੰਜਾਬ ਵਿਚ ਪੱਛਮੀ ਤਰਜ਼ ’ਤੇ ਸਿੱਖਿਆ ਸੰਸਥਾਵਾਂ ਕਾਇਮ ਕੀਤੀਆਂ। ਜਨਵਰੀ 1874 ਵਿਚ ਲਾਹੌਰ ਵਿਖੇ ਕਾਰਪੇਂਟਰੀ ਸਕੂਲ ਖੋਲ੍ਹ ਦਿੱਤਾ ਤਾਂ 16 ਸਾਲ ਦੇ ਰਾਮ ਸਿੰਘ ਨੇ ਇਸ ਵਿਚ ਦਾਖ਼ਲਾ ਲੈ ਲਿਆ। ਅਗਲੇ ਹੀ ਸਾਲ ਲਾਹੌਰ ਵਿਚ ਹੀ ਮੇਓ ਸਕੂਲ ਔਫ਼ ਇੰਡਸਟ੍ਰੀਅਲ ਆਰਟਸ ਸ਼ੁਰੂ ਕੀਤਾ ਗਿਆ ਤਾਂ ਕਾਰਪੇਂਟਰੀ ਸਕੂਲ ਨੂੰ ਇਸੇ ਦਾ ਹਿੱਸਾ ਬਣਾ ਦਿੱਤਾ ਗਿਆ। ਪਿੰਡ ਦੇ ਛੋਟੇ ਜਿਹੇ ਸੀਮਿਤ ਦਾਇਰੇ ਤੋਂ ਇਸ ਕੇਂਦਰੀ ਸੰਸਥਾ ਵਿਚ ਆਉਣਾ ਰਾਮ ਸਿੰਘ ਲਈ ਵਰਦਾਨ ਸਿੱਧ ਹੋਇਆ। ਕਾਲਜ ਦਾ ਪ੍ਰਿੰਸੀਪਲ ਪਾਰਖੂ ਅੱਖ ਰੱਖਣ ਵਾਲਾ ਸਰ ਲਾੱਕਵੁੱਡ ਕਿਪਲਿੰਗ ਸੀ (ਜਿਸ ਦਾ ਬੇਟਾ ਰੁਡਯਾਰਡ ਕਿਪਲਿੰਗ ਬਾਅਦ ਵਿਚ ਕੌਮਾਂਤਰੀ ਪੱਧਰ ਦਾ ਸਾਹਿਤਕਾਰ ਬਣਿਆ)। ਛੇਤੀ ਹੀ ਉਸ ਨੇ ਰਾਮ ਸਿੰਘ ਦੀ ਪ੍ਰਤਿਭਾ ਪਛਾਣ ਲਈ ਅਤੇ ਉਸ ਨੂੰ ਹਰ ਤਰ੍ਹਾਂ ਨਾਲ ਉਤਸ਼ਾਹਿਤ ਕੀਤਾ। ਇੱਥੇ ਅੱਠ ਸਾਲ ਪੜ੍ਹ ਕੇ 1 ਅਪਰੈਲ 1883 ਨੂੰ ਰਾਮ ਸਿੰਘ ਇੱਥੇ ਹੀ ਅਸਿਸਟੈਂਟ ਡਰਾਇੰਗ ਮਾਸਟਰ ਲੱਗ ਗਿਆ। ਆਪਣੀ ਲਗਨ ਅਤੇ ਯੋਗਤਾ ਨਾਲ ਉਹ 1910 ਵਿਚ ਸੰਸਥਾ ਦੇ ਪ੍ਰਿੰਸੀਪਲ ਦੇ ਅਹੁਦੇ ਤੀਕ ਅੱਪੜ ਗਿਆ। ਅਕਤੂਬਰ 1913 ਵਿਚ ਉਹ ਸੇਵਾਮੁਕਤ ਹੋ ਗਿਆ  
ਖਾਲਸਾ ਕਾਲਜ, ਅੰਮ੍ਰਿਤਸਰ।
ਬਤੌਰ ਆਰਕੀਟੈਕਟ ਭਾਈ ਰਾਮ ਸਿੰਘ ਨੇ ਮੇਓ ਸਕੂਲ ਔਫ਼ ਆਰਟਸ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ, ਚੰਬਾ ਹਾਊਸ ਅਤੇ ਪੰਜਾਬ ਯੂਨੀਵਰਸਿਟੀ ਦੀਆਂ ਕਈ ਇਮਾਰਤਾਂ ਡਿਜ਼ਾਈਨ ਕੀਤੀਆਂ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਖਾਲਸਾ ਕਾਲਜ, ਪਿਸ਼ਾਵਰ ਦੇ ਇਸਲਾਮੀਆ ਕਾਲਜ ਦੀਆਂ ਇਮਾਰਤਾਂ, ਸ਼ਿਮਲੇ ਵਿਚ ਗਵਰਨਰ ਹਾਊਸ ਅਤੇ ਲਾਇਲਪੁਰ ਵਿਚ ਖੇਤੀਬਾੜੀ ਕਾਲਜ ਵੀ ਉਸੇ ਦੀਆਂ ਕ੍ਰਿਤਾਂ ਹਨ। ਮਾਲਵੇ ਦੀਆਂ ਕਪੂਰਥਲਾ, ਨਾਭਾ, ਪਟਿਆਲਾ ਆਦਿ ਸਟੇਟਾਂ  ਦੇ ਰਾਜਿਆਂ ਨੇ ਵੀ ਆਪਣੇ ਰਾਜਾਂ ਨੂੰ ਖ਼ੂਬਸੂਰਤ ਇਮਾਰਤਾਂ ਨਾਲ ਸਜਾਉਣ ਲਈ ਰਾਮ ਸਿੰਘ ਦੀ ਯੋਗਤਾ ਦਾ ਪੂਰਾ ਲਾਭ ਲਿਆ।
ਛੇਤੀ ਹੀ ਰਾਮ ਸਿੰਘ ਦੀ ਪ੍ਰਸਿੱਧੀ ਇੰਗਲੈਂਡ ਤੀਕ ਪਹੁੰਚ ਗਈ ਤਾਂ ਮਹਾਰਾਣੀ ਨੇ ਉਸ ਨੂੰ ਅਨੇਕਾਂ ਸ਼ਾਹੀ ਇਮਾਰਤਾਂ ਦੀ ਸਜਾਵਟ ਕਰਨ ਲਈ ਇੰਗਲੈਂਡ ਆਉਣ ਦਾ ਸੱਦਾ ਦਿੱਤਾ। ਉੱਥੇ ਰਾਮ ਸਿੰਘ ਨੇ ਦਰਬਾਰ ਹਾਲ, ਓਸਬਾਰਨ ਹਾਊਸ, ਇੰਗਲੈਂਡ ਦੇ ਦੱਖਣੀ ਸਿਰੇ ਨੇੜਲੇ ਛੋਟੇ ਜਿਹੇ ਟਾਪੂ ਆਈਲ ਔਫ਼ ਵਾਈਟ (Isle of Wight) ਵਿਖੇ ਮਹਾਰਾਣੀ ਵਿਕਟੋਰੀਆ ਦੀ ਗਰਮੀਆਂ ਦਾ ਰਿਹਾਇਸ਼ ਆਦਿ ਇਮਾਰਤਾਂ ਵਿਚ ਆਪਣਾ ਕਲਾ-ਕੌਸ਼ਲ ਵਿਖਾਇਆ। ਜਦ ਉਹ ਓਸਬਾਰਨ ਵਿਖੇ ਕੰਮ ਕਰ ਰਿਹਾ ਸੀ ਤਾਂ ਮਹਾਰਾਣੀ ਨੇ ਆਪ ਉਸ ਦੀਆਂ ਬਣਾਈਆਂ ਡਰਾਇੰਗਾਂ ਵੇਖੀਆਂ। ਮਲਿਕਾ ਨੇ ਆਪਣੀ ਡਾਇਰੀ ਵਿਚ ਭਾਈ ਰਾਮ ਸਿੰਘ ਦਾ ਜ਼ਿਕਰ “ਬਹੁਤ ਬੁੱਧੀਮਾਨ, ਸੁਹਾਵਣਾ, ਚੰਗਾ ਸਿੱਖ ਮਨੁੱਖ” ਵਰਗੇ ਸ਼ਬਦਾਂ ਨਾਲ ਕੀਤਾ।
ਸੇਵਾਮੁਕਤੀ ਤੋਂ ਬਾਅਦ ਰਾਮ ਸਿੰਘ ਅੰਮ੍ਰਿਤਸਰ ਵਿਖੇ ਆ ਟਿਕਿਆ, ਪਰ ਛੇਤੀ ਹੀ 1916 ਵਿਚ ਉਸ ਦਾ ਦੇਹਾਂਤ ਹੋ ਗਿਆ। 
ਸਰ ਗੰਗਾ ਰਾਮ ਅਤੇ ਭਾਈ ਰਾਮ ਸਿੰਘ ਦਾ ਕਾਰਜ ਖੇਤਰ ਸਾਂਝਾ ਹੋਣ ਕਰਕੇ ਉਹ ਤਾਂ ਅਕਸਰ ਇਕੱਠੇ ਹੁੰਦੇ ਹੋਣਗੇ। ਦਰਅਸਲ ਉਸ ਸਮੇਂ ਦੀਆਂ ਕਈ ਇਮਾਰਤਾਂ ਬਾਰੇ ਤਾਂ ਇਹ ਵੀ ਸਪਸ਼ਟ ਨਹੀਂ ਹੈ ਕਿ ਇਨ੍ਹਾਂ ਵਿਚ ਦੋਵਾਂ ਦਾ ਕੀ ਕੀ ਰੋਲ ਹੋਵੇਗਾ। ਪਰ ਆਮ ਇਹੋ ਮੰਨਿਆ ਜਾਂਦਾ ਹੈ ਕਿ ਭਾਈ ਰਾਮ ਸਿੰਘ ਅਰਕੀਟੈਕਟ ਸੀ ਅਤੇ ਸਰ ਗੰਗਾ ਰਾਮ ਉਸ ਦੀਆਂ ਕਾਗ਼ਜ਼ ’ਤੇ ਵਾਹੀਆਂ ਲਕੀਰਾਂ ਨੂੰ ਅਸਲੀਅਤ ਵਿਚ ਬਦਲਣ ਵਾਲਾ ਇੰਜਨੀਅਰ।
* * *
1947 ਦੀ ਵੰਡ ਨੇ ਪੰਜਾਬ ਦੇ ਜਨਜੀਵਨ ਵਿਚ ਵੱਡੀ ਉਥਲ-ਪੁਥਲ ਕਰ ਦਿੱਤੀ। ਅਖ਼ਬਾਰ ‘ਦਿ ਟ੍ਰਿਬਿਊਨ’ ਅਤੇ ਦਿਆਲ ਸਿੰਘ ਦੇ ਸਾਰੇ ਟਰੱਸਟ ਭਾਰਤ ਵਿਚ ਆ ਗਏ। ਅਖ਼ਬਾਰ ਪਹਿਲਾਂ ਅੰਬਾਲੇ ਅਤੇ ਫੇਰ ਚੰਡੀਗੜ੍ਹ ਸ਼ਿਫਟ ਹੋ ਗਿਆ। ਇਸੇ ਅਦਾਰੇ ਵੱਲੋਂ ਬਾਅਦ ਵਿਚ 15 ਅਗਸਤ 1978 ਦੇ ਦਿਨ ਪੰਜਾਬੀ ਵਿਚ ‘ਪੰਜਾਬੀ ਟ੍ਰਿਬਿਊਨ’ ਅਤੇ ਹਿੰਦੀ ਵਿਚ ‘ਦੈਨਿਕ ਟ੍ਰਿਬਿਊਨ’ ਅਖ਼ਬਾਰ ਕੱਢਣੇ ਸ਼ੁਰੂ ਕੀਤੇ ਗਏ। 
ਕਾਲਜ ਟਰੱਸਟ ਨੇ ਭਾਰਤ ਵਿਚ ਆ ਕੇ 1949 ਵਿਚ ਇੱਕ ਦਿਆਲ ਸਿੰਘ ਕਾਲਜ ਕਰਨਾਲ ਵਿਖੇ ਅਤੇ ਇੱਕ ਦਹਾਕੇ ਬਾਅਦ ਇਸੇ ਨਾਂ ਦਾ ਕਾਲਜ ਲੋਧੀ ਰੋਡ ਦਿੱਲੀ ਵਿਖੇ ਬਣਾਇਆ। ਇਸ ਟਰੱਸਟ ਵੱਲੋਂ ਹੀ  ਦਿੱਲੀ ਵਿਖੇ ਇਕ ਹੋਰ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਦੀ ਵੀ ਸਥਾਪਨਾ ਕੀਤੀ ਗਈ। ਇਹ ਸਾਰੀਆਂ ਸੰਸਥਾਵਾਂ ਹੁਣ ਵੀ ਪੂਰੀ ਨਿਸ਼ਠਾ ਨਾਲ ਸਫ਼ਲਤਾਪੂਰਵਕ ਕੰਮ ਕਰ ਰਹੀਆਂ ਹਨ।
ਵੰਡ ਮਗਰੋਂ ਸਰ ਗੰਗਾ ਰਾਮ ਦਾ ਪਰਿਵਾਰ ਵੀ ਭਾਰਤ ਆ ਗਿਆ ਅਤੇ ਇਸ ਨੇ ਆਪਣੇ ਬਜ਼ੁਰਗ ਦੀ ਦਾਨੀ ਪਰੰਪਰਾ ਨੂੰ ਕਾਇਮ ਰੱਖਦਿਆਂ 1951 ਵਿਚ ਦਿੱਲੀ ਵਿਖੇ ‘ਸਰ ਗੰਗਾ ਰਾਮ ਹਸਪਤਾਲ’ ਦੀ ਉਸਾਰੀ ਕਰਵਾਈ। ਦਿੱਲੀ ਦੇ ਹਸਪਤਾਲਾਂ ਵਿਚ ਕਾਨੂੰਨਨ 10 ਫ਼ੀਸਦੀ ਚੈਰੀਟੇਬਲ ਬੈੱਡ ਰੱਖਣੇ ਜ਼ਰੂਰੀ ਹਨ, ਪਰ ਇਸ ਹਸਪਤਾਲ ਦੇ ਪ੍ਰਬੰਧਕਾਂ ਨੇ 20% ਚੈਰੀਟੇਬਲ ਬੈੱਡ ਰੱਖੇ ਹੋਏ ਹਨ। ਗੰਗਾ ਰਾਮ ਦੇ ਪੋਤੇ-ਪੜਪੋਤੇ, ਪੋਤਰੀਆਂ-ਪੜਪੋਤਰੀਆਂ ਇਸ ਸਮੇਂ ਦੁਨੀਆਂ ਵਿਚ ਫੈਲੇ ਹੋਏ ਹਨ। ਇੱਕ ਪੜਪੋਤੀ ਕੇਸ਼ਾ ਰਾਮ, ਅਮਰਕੀਨ ਸਟੇਟ ਵਰਮਾਂਟ ਵਿਚ ਸੈਨੇਟਰ ਹੈ। 
ਸਰ ਗੰਗਾ ਰਾਮ ਦੇ ਸਾਰੇ ਵੰਸ਼ਜ ਆਪਣੇ ਬਜ਼ੁਰਗ ਨੂੰ ਯਾਦ ਕਰਨ ਲਈ ਹਰ ਵਰ੍ਹੇ ਵਿਸਾਖੀ ਮੌਕੇ ਦਿੱਲੀ ਦੇ ਹਸਪਤਾਲ ਵਿਚ ਇਕੱਠੇ ਹੁੰਦੇ ਹਨ। ਭਾਈ ਰਾਮ ਸਿੰਘ ਦੇ ਵੰਸ਼ਜ਼ ਹੁਣ ਅੰਮ੍ਰਿਤਸਰ ਵਿਖੇ ਮੁਕੀਮ ਹਨ।
ਨੋਟ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਤਿੰਨ ਲਾਹੌਰੀਆਂ ਵਿਚੋਂ ਦੋ ਬਿਲਕੁਲ ਸਾਧਾਰਨ ਪਰਿਵਾਰਾਂ ਵਿਚੋਂ ਸਨ। ਉਨ੍ਹਾਂ ਦੀ ਸਾਰੀ ਪ੍ਰਾਪਤੀ ਉਨ੍ਹਾਂ ਦੀ ਆਪਣੀ ਯੋਗਤਾ ਅਤੇ ਬ੍ਰਿਟਿਸ਼ ਹਕੂਮਤ ਵੱਲੋਂ ਇਸ ਯੋਗਤਾ ਦੀ ਕਦਰ ਪਾਉਣ ਨਾਲ ਹੀ ਸੰਭਵ ਹੋਈ।
2006 ਵਿਚ ਲਾਹੌਰ ਦੇ ਨੈਸ਼ਨਲ ਆਰਟ ਕਾਲਜ ਨੇ ਭਾਈ ਰਾਮ ਸਿੰਘ ਦੇ ਕੰਮ ਬਾਰੇ ਪਾਕਿਸਤਾਨੀ ਵਿਦਵਾਨ ਲੇਖਕ ਜੋੜੀ ਪਰਵੇਜ਼ ਵੰਡਾਲ ਅਤੇ ਸਾਜਿਦਾ ਵੰਡਾਲ ਦੀ ਬਹੁਤ ਖ਼ੂਬਸੂਰਤ ਦਿੱਖ ਵਾਲੀ ਖੋਜ ਭਰਪੂਰ ਕਿਤਾਬ ‘ਦਿ ਰਾਜ, ਲਾਹੌਰ, ਐਂਡ ਭਾਈ ਰਾਮ ਸਿੰਘ’ ਛਾਪੀ ਹੈ।
ਇੰਟਰਨੈੱਟ ’ਤੇ ਸੋਸ਼ਲ ਸਾਈਟਸ ਦੇ ਆਮ ਪ੍ਰਚਲਿਤ ਹੋ ਜਾਣ ਨਾਲ ਹੁਣ ਭਾਰਤ ਅਤੇ ਪਾਕਿਸਤਾਨ ਦੀ ਨਵੀਂ ਪੀੜ੍ਹੀ ਨੂੰ ਇੱਕ-ਦੂਜੇ ਨੂੰ ਬਿਹਤਰ ਜਾਣਨ ਦਾ ਮੌਕਾ ਮਿਲ ਰਿਹਾ ਹੈ। ਨੌਜਵਾਨ ਪੀੜ੍ਹੀ ਧਾਰਮਿਕ ਸੰਕੀਰਣਤਾ ਤੋਂ ਉੱਪਰ ਉੱਠ ਕੇ ਆਪਣੇ ਸਾਂਝੇ ਵਿਰਸੇ ਨੂੰ ਪਛਾਨਣ ਦਾ ਯਤਨ ਕਰ ਰਹੀ ਹੈ। ਲਾਹੌਰ ਦੇ ਕੁਝ ਨੌਜਵਾਨਾਂ ਨੇ ‘ਸਰ ਗੰਗਾਰਾਮ ਫੈਨਜ਼ ਕਲੱਬ’ ਬਣਾਈ ਹੈ। ਇਹ ਸਭ ਸ਼ੁਭ ਸੰਕੇਤ ਹਨ।
ਸੰਪਰਕ: 98728-22417

Related Keywords

Peshawar ,North West Frontier ,Pakistan ,United Kingdom ,Rasulpur ,Punjab ,Kapurthala ,India ,Chamba House ,Delhi ,Majitha ,London ,City Of ,Nabha ,Patiala ,Amritsar ,Karnal ,Haryana ,Nankana Sahib District ,Lahore ,Chenab River ,Pakistan General ,Karachi ,Sindh ,British ,Ranjodh Singh ,Mistry Asa Singh ,Ram Singh ,King Edward ,Khalid Ahmed ,Ahmed Shah Abdali ,A Ganga Ram ,Singh Majithia ,Ranjit Singh ,Maharaja Ranjit Singh ,Ganga Ram ,Lahorea School ,Singh College Karnal ,Singh College ,Khalsa College ,Singh Trust Library ,Young ,Bank Punjab National ,Punjab University ,Peshawar College ,Junior ,Amritsar Khalsa College ,Lahore National College ,Current National College ,Amritsar Mission School ,Lahore Museum ,Singh Public Library ,Agriculture College ,Lahorea College ,Sir Ganga Ram ,Subhash Indians ,City Lahore ,Village Majitha ,Lahore City ,Fort Majithia ,Lahore Golden ,Military Education ,Director Board ,Lahore English ,College Trust ,Trust Library ,Urdu Popular Hasan ,Gold Shoes ,Her Sir Ganga Ram Hospital ,Sir Ganga Ram Hospital ,Nankana Sahib District Village ,Water Works ,Post Office ,England King Edward ,Delhi Golden ,British Government ,Land Agriculture ,Chenab River Out ,Her England ,Village Rasulpur ,Malwa Kapurthala ,Golden Hall ,England South ,Island White ,Ram Singh Amritsar ,Btrust India ,College Karnal ,College Lodhi Road Delhi ,Public Library ,Delhi Hospital ,பெஷாவர் ,வடக்கு மேற்கு எல்லை ,பாக்கிஸ்தான் ,ஒன்றுபட்டது கிஂக்டம் ,ராசூல்பூர் ,பஞ்சாப் ,கபுர்தலா ,இந்தியா ,சம்பா வீடு ,டெல்ஹி ,மஜிதா ,லண்டன் ,நகரம் ஆஃப் ,நபா ,பாட்டியாலா ,அமிர்தசரஸ் ,கர்னல் ,ஹரியானா ,நான்காண சாஹிப் மாவட்டம் ,லாகூர் ,செனாப் நதி ,கராச்சி ,சிந்த் ,பிரிட்டிஷ் ,ரஞ்சோத் சிங் ,ரேம் சிங் ,கிங் எட்வர்ட் ,சிங் மாஜித்திய ,ரஞ்சித் சிங் ,மகாராஜா ரஞ்சித் சிங் ,கங்கா ரேம் ,சிங் கல்லூரி ,கல்ச கல்லூரி ,இளம் ,பஞ்சாப் பல்கலைக்கழகம் ,ஜூனியர் ,அமிர்தசரஸ் கல்ச கல்லூரி ,லாகூர் தேசிய கல்லூரி ,லாகூர் அருங்காட்சியகம் ,ஐயா கங்கா ரேம் ,நகரம் லாகூர் ,லாகூர் நகரம் ,இராணுவம் கல்வி ,இயக்குனர் பலகை ,கல்லூரி நம்பிக்கை ,பழையது காலணிகள் ,ஐயா கங்கா ரேம் மருத்துவமனை ,தண்ணீர் வேலை செய்கிறது ,போஸ்ட் அலுவலகம் ,பிரிட்டிஷ் அரசு ,அவள் இங்கிலாந்து ,கிராமம் ராசூல்பூர் ,தங்கம் மண்டபம் ,இங்கிலாந்து தெற்கு ,தீவு வெள்ளை ,நம்பிக்கை இந்தியா ,பொது நூலகம் ,டெல்ஹி மருத்துவமனை ,

© 2025 Vimarsana

comparemela.com © 2020. All Rights Reserved.