comparemela.com
Home
Live Updates
ਕਰਾਮਾਤੀ ਫ਼ਕੀਰ ਦੀ ਸੱਚੀ-ਝੂਠੀ ਕਹਾਣੀ : comparemela.com
ਕਰਾਮਾਤੀ ਫ਼ਕੀਰ ਦੀ ਸੱਚੀ-ਝੂਠੀ ਕਹਾਣੀ
ਅਪਡੇਟ ਦਾ ਸਮਾਂ :
100
ਗੁਰਦੇਵ ਸਿੰਘ ਸਿੱਧੂ
ਲਾਹੌਰ ਦਰਬਾਰ ਨਾਲ ਸੰਪਰਕ ਵਿੱਚ ਆਏ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ, ਯੂਰਪੀਨ ਯਾਤਰੂਆਂ ਆਦਿ ਵੱਲੋਂ ਲਿਖੀਆਂ ਯਾਦਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਦੇ ਵਿਭਿੰਨ ਪੱਖਾਂ, ਉਸ ਦੇ ਦਰਬਾਰੀਆਂ, ਤਤਕਾਲੀਨ ਸਿੱਖ ਸਰਦਾਰਾਂ ਆਦਿ ਬਾਰੇ ਬੜੀ ਰੌਚਿਕ ਜਾਣਕਾਰੀ ਅੰਕਿਤ ਕੀਤੀ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸੰਸਮਰਣਾਂ ਵਿਚੋਂ ਇੱਕ ਹੋਰ ਹੈਰਾਨੀਜਨਕ ਸ਼ਖ਼ਸੀਅਤ ਬਾਰੇ ਦਿਲਚਸਪ ਜਾਣਕਾਰੀ ਮਿਲਦੀ ਹੈ। ਉਹ ਇਕ ਫ਼ਕੀਰ ਸੀ ਜੋ ਅਨਿਸ਼ਚਿਤ ਸਮੇਂ ਲਈ ਕਿਸੇ ਖੋਲ, ਕਮਰੇ ਜਾਂ ਪੇਟੀ ਵਿੱਚ ਬੰਦ ਰੱਖੇ ਜਾਣ ਉਪਰੰਤ ਵੀ ਜਿਉਂਦਾ ਰਹਿ ਸਕਦਾ ਸੀ।
ਉਸ ਫ਼ਕੀਰ ਦਾ ਸਹੀ ਅਤੇ ਪੂਰਾ ਨਾਉਂ ਕੀ ਸੀ? ਇਸ ਬਾਰੇ ਕਿਸੇ ਵੀ ਸਰੋਤ ਤੋਂ ਸੂਚਨਾ ਨਹੀਂ ਮਿਲਦੀ। ਬੱਸ ਇਹੋ ਪਤਾ ਲੱਗਦਾ ਹੈ ਕਿ ਉਸ ਨੂੰ ਫ਼ਕੀਰ ਕਹਿ ਕੇ ਹੀ ਸੰਬੋਧਨ ਕੀਤਾ ਜਾਂਦਾ ਸੀ। ਉਹ ਉਮਰ ਦੇ ਲਗਭਗ ਤੀਹਵਿਆਂ ਵਿਚਦੀ ਗੁਜ਼ਰ ਰਿਹਾ, ਛੀਟਵੇਂ ਸਰੀਰ ਅਤੇ ਲੰਮੇ ਕੱਦ ਦਾ ਵਿਅਕਤੀ ਸੀ। ਉਹ ਪਹਿਲੀ ਵਾਰ ਫਰਵਰੀ 1937 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਮਹਾਰਾਜਾ ਸਾਧੂਆਂ ਸੰਤਾਂ ਪ੍ਰਤੀ ਉਚੇਚੀ ਸ਼ਰਧਾ ਰੱਖਦਾ ਸੀ। ਇਸ ਲਈ ਉਸ ਨੂੰ ਰਣਜੀਤ ਸਿੰਘ ਦੇ ਸਨਮੁੱਖ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਈ। ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਜੇਕਰ ਉਸ ਨੂੰ ਸੰਦੂਕ ਵਿੱਚ ਬੰਦ ਕਰਕੇ ਧਰਤੀ ਵਿੱਚ ਦੱਬ ਦਿੱਤਾ ਜਾਵੇ, ਜਿੱਥੇ ਨਾ ਕੁਝ ਖਾਣ ਨੂੰ ਹੋਵੇ, ਨਾ ਪੀਣ ਨੂੰ, ਤਾਂ ਵੀ ਉਸ ਨੂੰ ਜਿੰਨੇ ਮਰਜ਼ੀ ਸਮੇਂ ਬਾਅਦ ਬਾਹਰ ਕੱਢਿਆ ਜਾਵੇ, ਉਹ ਜਿਉਂਦਾ ਹੀ ਰਹੇਗਾ।
ਪਹਿਲਾਂ ਪਹਿਲ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਾਅਵੇ ਨੂੰ ਇਕ ਸਾਧ ਦਾ ਲੋਕ ਭਰਮਾਊ ਬਿਆਨ ਸਮਝ ਕੇ ਉਸ ਉੱਤੇ ਕੰਨ ਨਾ ਧਰਿਆ, ਪਰ ਜਦੋਂ ਫ਼ਕੀਰ ਨੇ ਆਪਣੀ ਗੱਲ ਵਾਰ-ਵਾਰ ਅਤੇ ਜ਼ੋਰ ਦੇ ਕੇ ਕਹੀ ਤਾਂ ਮਹਾਰਾਜੇ ਨੇ ਉਸ ਨੂੰ ਪਰਖਣ ਦਾ ਨਿਸ਼ਚਾ ਕੀਤਾ। ਫ਼ਕੀਰ ਨਾਲ ਸਲਾਹ-ਮਸ਼ਵਰਾ ਕਰਕੇ ਧਰਤਵਾਸ ਦੀ ਅਵਧੀ ਚਾਲੀ ਦਿਨ ਮਿੱਥੀ ਗਈ ਅਤੇ ਇਸ ਮਨੋਰਥ ਲਈ ਦਿਨ ਨਿਸ਼ਚਿਤ ਕਰ ਲਿਆ ਗਿਆ।
ਨਿਸ਼ਚਿਤ ਦਿਨ ਉੱਤੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ, ਅਮੀਰ-ਵਜ਼ੀਰ ਅਤੇ ਸਿੱਖ ਸਰਦਾਰਾਂ ਤੋਂ ਬਿਨਾਂ ਜਨਰਲ ਵੈਨਤੂਰਾ ਅਤੇ ਈਸਟ ਇੰਡੀਆ ਕੰਪਨੀ ਦਾ ਲੁਧਿਆਣਾ ਸਥਿਤ ਏਜੰਟ, ਕਰਨਲ ਵੇਡ, ਆਦਿ ਮੌਕੇ ਉੱਤੇ ਹਾਜ਼ਰ ਸਨ। ਨਿਯਤ ਸਮੇਂ ਉੱਤੇ ਫ਼ਕੀਰ ਵੀ ਆਪਣੇ ਕੁਝ ਚੇਲੇ-ਚਾਟੜਿਆਂ ਨਾਲ ਹਾਜ਼ਰ ਹੋ ਗਿਆ। ਉਸ ਨੇ ਦੱਸਿਆ ਕਿ ਉਹ ਜਿਸ ਦਿਨ ਮਹਾਰਾਜਾ ਸਾਹਿਬ ਨੂੰ ਮਿਲ ਕੇ ਗਿਆ ਸੀ, ਉਸੇ ਦਿਨ ਤੋਂ ਕਰਾਮਾਤ ਵਿਖਾਏ ਜਾਣ ਦੀ ਤਿਆਰੀ ਵਿਚ ਜੁਟਿਆ ਹੋਇਆ ਸੀ ਅਤੇ ਇਸ ਮਨੋਰਥ ਲਈ ਲੋੜੀਂਦੀ ਅੰਤਿਮ ਤਿਆਰੀ ਕਰਨ ਉਪਰੰਤ ਧਰਤਵਾਸ ਕਰ ਲਵੇਗਾ। ਅੰਤਿਮ ਤਿਆਰੀ ਵਜੋਂ ਉਸ ਨੇ ਸਾਰਿਆਂ ਦੇ ਸਾਹਮਣੇ ਨੱਕ, ਕੰਨ ਆਦਿ, ਸਿਰਫ਼ ਮੂੰਹ ਤੋਂ ਬਿਨਾਂ ਸਰੀਰ ਦੇ ਸਾਰੇ ਸੁਰਾਖ, ਜਿਨ੍ਹਾਂ ਰਾਹੀਂ ਹਵਾ ਸਰੀਰ ਦੇ ਅੰਦਰ ਜਾ ਸਕਦੀ ਸੀ, ਮੋਮ ਨਾਲ ਬੰਦ ਕਰ ਲਏ। ਪਿੱਛੋਂ ਫ਼ਕੀਰ ਦੇ ਇਕ ਚੇਲੇ ਨੇ ਉਸ ਦੇ ਮੂੰਹ ਵਿਚ ਹੱਥ ਪਾ ਕੇ ਉਸ ਦੀ ਜੀਭ ਮੋੜ ਕੇ ਸੰਘ ਵਿੱਚ ਇਉਂ ਫਸਾ ਦਿੱਤੀ ਜਿਸ ਨਾਲ ਮੂੰਹ ਰਾਹੀਂ ਵੀ ਹਵਾ ਸਰੀਰ ਦੇ ਅੰਦਰ ਜਾਣ ਦੀ ਕੋਈ ਗੁੰਜਾਇਸ਼ ਨਾ ਰਹੇ। ਇਸ ਦੇ ਤੁਰੰਤ ਪਿੱਛੋਂ ਫ਼ਕੀਰ ਸਿੱਥਲ ਅਵਸਥਾ ਵਿੱਚ ਪੁੱਜ ਗਿਆ। ਫ਼ਕੀਰ ਦੀ ਸਿੱਥਲ ਹੋਈ ਦੇਹ ਨੂੰ ਚੌਕੜੀ ਮਾਰ ਕੇ ਬੈਠਣ ਦੀ ਮੁਦਰਾ ਵਿੱਚ ਪਹਿਲਾਂ ਕੱਪੜੇ ਦੇ ਇਕ ਥੈਲੇ ਵਿੱਚ ਪਾਇਆ ਗਿਆ ਅਤੇ ਫਿਰ ਉਸ ਥੈਲੇ ਦੇ ਮੂੰਹ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਮੋਹਰ ਲਗਾ ਕੇ ਬੰਦ ਕਰ ਦਿੱਤਾ ਗਿਆ। ਉਪਰੰਤ ਇਸ ਥੈਲੇ ਨੂੰ ਇਸ ਮਨੋਰਥ ਲਈ ਤਿਆਰ ਕੀਤੇ ਲੱਕੜ ਦੇ ਛੋਟੇ ਟਰੰਕ ਵਿੱਚ ਰੱਖ ਕੇ ਉਸ ਨੂੰ ਤਾਲਾ ਲਗਾਉਣ ਦੇ ਨਾਲ-ਨਾਲ ਮੋਹਰਬੰਦ ਕੀਤਾ ਗਿਆ। ਇਸ ਟਰੰਕ ਨੂੰ ਸੰਭਾਲ ਕੇ ਰੱਖਣ ਲਈ ਮਹਾਰਾਜੇ ਨੇ ਪਹਿਲਾਂ ਹੀ ਇਕ ਭੋਰਾ ਬਣਵਾ ਲਿਆ ਸੀ। ਇਸ ਲਈ ਟਰੰਕ ਭੋਰੇ ਵਿੱਚ ਰੱਖ ਕੇ ਉਸ ਦੇ ਆਲੇ-ਦੁਆਲੇ ਮਿੱਟੀ ਭਰ ਦਿੱਤੀ ਗਈ
ਅਤੇ ਫਿਰ ਮਿੱਟੀ ਨੂੰ ਲਤੜ ਕੇ ਉਸ ਨੂੰ ਪੱਧਰਾ ਕਰਨ ਉਪਰੰਤ ਜੌਂ ਬੀਜ ਦਿੱਤੇ ਗਏ। ਭੋਰੇ ਦੇ ਆਲੇ-ਦੁਆਲੇ ਰਾਖੀ ਲਈ ਸੰਤਰੀਆਂ ਦਾ ਪਹਿਰਾ ਲਗਾਇਆ ਗਿਆ। ਨਿਯਮਿਤ ਰੂਪ ਵਿੱਚ ਸੰਤਰੀ ਬਦਲ ਦਿੱਤੇ ਜਾਂਦੇ। ਸੰਤਰੀਆਂ ਤੋਂ ਬਿਨਾਂ ਹੋਰ ਕਿਸੇ ਨੂੰ ਭੋਰੇ ਦੇ ਨੇੜੇ ਜਾਣ ਦੀ ਆਗਿਆ ਨਹੀਂ ਸੀ।
ਚਾਲੀ ਦਿਨ ਪੂਰੇ ਹੋਣ ’ਤੇ ਖ਼ੁਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਹੇਠ ਭੋਰੇ ਦੀ ਮਿੱਟੀ ਪਾਸੇ ਹਟਵਾ ਕੇ ਵਿੱਚੋਂ ਟਰੰਕ ਕਢਵਾਇਆ। ਪੜਤਾਲ ਕਰਨ ਉੱਤੇ ਤਾਲਾਬੰਦੀ ਅਤੇ ਮੋਹਰਬੰਦੀ ਠੀਕ ਪਾਈ ਗਈ। ਇਸ ਉਪਰੰਤ ਟਰੰਕ ਵਿਚੋਂ ਕੱਪੜੇ ਦਾ ਥੈਲਾ ਕੱਢਿਆ ਅਤੇ ਮੋਹਰਬੰਦੀ ਠੀਕ ਪਾਈ ਗਈ। ਥੈਲਾ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਉਸ ਨੂੰ ਚਾਲੀ ਦਿਨ ਪਹਿਲਾਂ ਬੰਦ ਕੀਤਾ ਗਿਆ ਸੀ। ਥੈਲਾ ਖੋਲ੍ਹ ਕੇ ਉਸ ਵਿੱਚੋਂ ਫ਼ਕੀਰ ਦੀ ਸਿੱਥਲ ਦੇਹ ਬਾਹਰ ਕੱਢੀ ਗਈ। ਫ਼ਕੀਰ ਉਸੇ ਤਰ੍ਹਾਂ ਹੀ ਬੈਠਾ ਸੀ, ਜਿਵੇਂ ਉਸ ਨੂੰ ਥੈਲੇ ਵਿੱਚ ਬੰਦ ਕੀਤਾ ਗਿਆ ਸੀ। ਉਸ ਦੀਆਂ ਬਾਹਾਂ ਸਰੀਰ ਦੇ ਪਾਸਿਆਂ ਨਾਲ ਲਮਕ ਰਹੀਆਂ ਸਨ, ਉਸ ਦੇ ਨਹੁੰ ਅਤੇ ਕੇਸ ਵਧਣੇ ਬੰਦ ਹੋ ਗਏ ਸਨ ਅਤੇ ਉਸ ਦੀਆਂ ਅੱਖਾਂ ਦੇ ਡੇਲੇ ਕਿਸੇ ਲਾਸ਼ ਦੇ ਡੇਲਿਆਂ ਵਾਂਗ ਬੇਰੌਣਕ ਅਤੇ ਨਮੀ ਵਾਲੇ ਦਿਖਾਈ ਦਿੰਦੇ ਸਨ। ਕਰਨਲ ਵੇਡ ਨੇ ਦੇਹ ਦਾ ਜ਼ਾਤੀ ਤੌਰ ਉੱਤੇ ਬੜੇ ਗਹੁ ਅਤੇ ਬਾਰੀਕੀ ਨਾਲ ਮੁਆਇਨਾ ਕੀਤਾ। ਉਸ ਨੇ ਦੇਖਿਆ ਕਿ ਫ਼ਕੀਰ ਦੀ ਨਬਜ਼ ਅਤੇ ਦਿਲ ਦੀ ਧੜਕਣ ਬਿਲਕੁਲ ਹੀ ਮਹਿਸੂਸ ਨਹੀਂ ਹੁੰਦੀ ਅਤੇ ਉਸ ਦੀ ਸਜੀਵਤਾ ਆਰਜ਼ੀ ਤੌਰ ਉੱਤੇ ਮੁਕੰਮਲ ਰੂਪ ਵਿੱਚ ਬੰਦ ਹੋ ਚੁੱਕੀ ਹੈ। ਸਾਰਿਆਂ ਨੇ ਫ਼ਕੀਰ ਦੇ ਸਰੀਰ ਨੂੰ ਛੋਹ ਕੇ ਵੇਖਿਆ ਕਿ ਭਾਵੇਂ ਉਸ ਦੇ ਸਿਰ ਦਾ ਤਾਲੂਆ ਕਾਫ਼ੀ ਗਰਮ ਸੀ, ਪਰ ਉਸ ਦੇ ਸਰੀਰ ਦੇ ਅੰਗ ਚੰਗੀ ਹਾਲਤ ਵਿੱਚ ਹੁੰਦਿਆਂ ਵੀ ਠੰਢੇ ਪੈ ਗਏ ਸਨ। ਫ਼ਕੀਰ ਨੂੰ ਸੁਰਤ ਵਿਚ ਲਿਆਉਣ ਲਈ ਉਸ ਦੇ ਸਿਰ ਉੱਤੇ ਪਹਿਲਾਂ ਕਾਫ਼ੀ ਮਾਤਰਾ ਵਿੱਚ ਗਰਮ ਪਾਣੀ ਪਾਇਆ ਗਿਆ, ਫਿਰ ਆਟੇ ਦੀ ਗਰਮ-ਗਰਮ ਰੋਟੀ ਉਸ ਦੇ ਤਾਲੂਏ ਉੱਤੇ ਟਿਕਾਈ ਗਈ ਅਤੇ ਫਿਰ ਉਸ ਦੇ ਇੱਕ ਨੱਕ ਵਿਚੋਂ ਮੋਮ ਕੱਢ ਦਿੱਤੀ ਗਈ। ਇੰਨੀ ਕਾਰਵਾਈ ਹੋਣ ਉਪਰੰਤ ਫ਼ਫੀਰ ਨੇ ਜ਼ੋਰ ਦੀ ਸਾਹ ਲਿਆ। ਫ਼ਕੀਰ ਨੂੰ ਥੈਲੇ ਵਿੱਚ ਬੰਦ ਕਰਨ ਤੋਂ ਪਹਿਲਾਂ ਜਿਸ ਚੇਲੇ ਨੇ ਉਸ ਦੀ ਜੀਭ ਨੂੰ ਮੋੜ ਕੇ ਸੰਘ ਬੰਦ ਕੀਤਾ ਸੀ, ਉਸ ਨੇ ਹੀ ਫ਼ਕੀਰ ਦੇ ਮੂੰਹ ਵਿੱਚ ਉਂਗਲਾਂ ਪਾ ਕੇ ਜੀਭ ਨੂੰ ਸਿੱਧਾ ਕੀਤਾ। ਲੰਮਾ ਸਮਾਂ ਮੁੜੀ ਰਹਿਣ ਕਾਰਨ ਜੀਭ ਸਿੱਧੀ ਨਹੀਂ ਸੀ ਹੋ ਰਹੀ ਅਤੇ ਜਿਉਂ ਹੀ ਉਸ ਨੂੰ ਛੱਡਿਆ ਜਾਂਦਾ, ਉਹ ਮੁੜ ਕੇ ਸੰਘ ਨਾਲ ਜਾ ਲੱਗਦੀ। ਕੁਝ ਦੇਰ ਫੜੀ ਰੱਖਣ ਦੇ ਫਲਸਰੂਪ ਜੀਭ ਆਪਣੀ ਕੁਦਰਤੀ ਦਸ਼ਾ ਵਿੱਚ ਆ ਗਈ। ਫਿਰ ਜੀਭ ਅਤੇ ਬੁੱਲ੍ਹਾਂ ਉੱਤੇ ਘਿਉ ਦੀ ਮਾਲਸ਼ ਕੀਤੀ ਗਈ। ਇਸ ਵੇਲੇ ਤੱਕ ਦੇਹ ਦਾ ਤਾਪਮਾਨ ਸਾਧਾਰਨ ਸਿਹਤਮੰਦ ਵਿਅਕਤੀ ਦੇ ਸਰੀਰ ਦੇ ਤਾਪਮਾਨ ਨਾਲੋਂ ਕਾਫ਼ੀ ਜ਼ਿਆਦਾ ਸੀ ਅਤੇ ਅਜੇ ਨਬਜ਼ ਵੀ ਨਹੀਂ ਸੀ ਚੱਲੀ। ਫਿਰ ਉਸ ਦੀਆਂ ਲੱਤਾਂ ਨਿਸਾਲ ਕੇ ਮਾਲਸ਼ ਕੀਤੀ ਗਈ ਅਤੇ ਅੱਖਾਂ ਦੇ ਛੱਪਰ ਉਪਰ ਚੁੱਕ ਕੇ ਉਨ੍ਹਾਂ ਉੱਤੇ ਘਿਓ ਝੱਸਿਆ ਗਿਆ। ਇਸ ਨਾਲ ਹੌਲੀ-ਹੌਲੀ ਫ਼ਕੀਰ ਦੀ ਨਬਜ਼ ਚੱਲਣੀ ਸ਼ੁਰੂ ਹੋਈ ਅਤੇ ਸਰੀਰ ਦਾ ਗ਼ੈਰ-ਕੁਦਰਤੀ ਵਧਿਆ ਤਾਪਮਾਨ ਤੇਜ਼ੀ ਨਾਲ ਹੇਠਾਂ ਆਉਣਾ ਸ਼ੁਰੂ ਹੋਇਆ। ਸਰੀਰ ਵਿੱਚ ਸਜੀਵਤਾ ਉਤਪੰਨ ਹੋਣ ਦੀਆਂ ਨਿਸ਼ਾਨੀਆਂ ਦਿਖਾਈ ਦੇਣ ਲੱਗ ਪਈਆਂ। ਬੋਲਣ ਦੇ ਕੁਝ ਅਸਫ਼ਲ ਯਤਨ ਕਰਨ ਪਿੱਛੋਂ ਫ਼ਕੀਰ ਨੂੰ ਧੀਮੀ ਅਤੇ ਕਮਜ਼ੋਰ ਆਵਾਜ਼ ਵਿੱਚ ਬੋਲਣ ਦੀ ਸਮਰੱਥਾ ਪ੍ਰਾਪਤ ਹੋਣ ਲੱਗੀ ਅਤੇ ਉਸ ਨੇ ਆਪਣੇ ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਪਛਾਣਨਾ ਵੀ ਸ਼ੁਰੂ ਕਰ ਦਿੱਤਾ। ਇਸ ਸਾਰੀ ਪ੍ਰਕਿਰਿਆ ਨੂੰ ਲਗਭਗ ਦੋ ਘੰਟਿਆਂ ਦਾ ਸਮਾਂ ਲੱਗਾ। ਮਹਾਰਾਜਾ ਸਾਹਮਣੇ ਬੈਠਾ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਧਿਆਨ ਨਾਲ ਵਾਚ ਰਿਹਾ ਸੀ। ਕੁਝ ਦੇਰ ਪਿੱਛੋਂ ਫ਼ਕੀਰ ਨੇ ਮਹਾਰਾਜੇ ਨੂੰ ਸੰਬੋਧਨ ਕਰ ਕੇ ਕੁਝ ਸ਼ਬਦ ਬੋਲੇ ਤਾਂ ਇਸ ਨੂੰ ਫ਼ਕੀਰ ਦੇ ਕਾਰਨਾਮੇ ਦੀ ਸੰਪੂਰਨਤਾ ਪ੍ਰਵਾਨ ਕਰਦਿਆਂ ਤੋਪਾਂ ਦਾਗੀਆਂ ਗਈਆਂ ਅਤੇ ਜਸ਼ਨ ਮਨਾਇਆ ਗਿਆ। ਮਹਾਰਾਜੇ ਨੇ ਆਪਣੇ ਹੱਥੀਂ ਫ਼ਕੀਰ ਦੇ ਗਲ ਵਿੱਚ ਸੋਨੇ ਦੀ ਜ਼ੰਜੀਰੀ ਪਾਈ ਅਤੇ ਕੰਨਾਂ ਦੀਆਂ ਨੱਤੀਆਂ, ਕੁਝ ਹੋਰ ਗਹਿਣੇ ਅਤੇ ਦੁਸ਼ਾਲੇ ਉਸ ਨੂੰ ਭੇਟ ਕੀਤੇ।
ਬਿਨਾਂ ਕੁਝ ਖਾਧੇ ਪੀਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਇਸ ਤਰ੍ਹਾਂ ਅਡੋਲ ਸਮਾਧੀ ਵਿੱਚ ਬੈਠੇ ਰਹਿਣਾ ਸਭਨਾਂ ਯੂਰੋਪੀਅਨ ਅਤੇ ਦੇਸੀ ਦਰਸ਼ਕਾਂ ਲਈ ਹੈਰਾਨੀਜਨਕ ਮੁਅਜ਼ਜ਼ਾ ਸੀ। ਗੱਲਬਾਤ ਦੌਰਾਨ ਫ਼ਕੀਰ ਨੇ ਦੱਸਿਆ ਕਿ ਇਹ ਸਾਰਾ ਸਮਾਂ ਉਹ ਆਨੰਦਦਾਇਕ ਸਮੋਹਿਕ ਅਵਸਥਾ ਨੂੰ ਮਾਣਦਾ ਰਿਹਾ, ਉਸ ਦੇ ਖ਼ਿਆਲ ਅਤੇ ਸੁਪਨੇ ਬਾਗੋ ਬਾਗ ਕਰਨ ਵਾਲੇ ਸਨ ਅਤੇ ਇਸ ਅਵਸਥਾ ਤੋਂ ਬਾਹਰ ਆਉਣਾ ਉਸ ਲਈ ਕਸ਼ਟਦਾਇਕ ਹੈ।
1838 ਵਿੱਚ ਹਿੰਦੋਸਤਾਨ ਦੇ ਗਵਰਨਰ-ਜਨਰਲ ਦਾ ਮਿਲਟਰੀ ਸੈਕਟਰੀ ਡਬਲਿਓ.ਜੀ. ਓਸਬਰਨ ਦੀਨਾਨਗਰ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ। ਮਹਾਰਾਜੇ ਦੇ ਕੈਂਪ ਵਿੱਚ ਰਹਿੰਦਿਆਂ ਓਸਬਰਨ ਅਤੇ ਉਸ ਦੇ ਸਾਥੀਆਂ ਨੇ ਫ਼ਕੀਰ ਦੇ ਲੰਮਾ ਧਰਤਵਾਸ ਗ੍ਰਹਿਣ ਕਰਨ ਬਾਰੇ ਸੁਣਿਆ ਤਾਂ ਉਨ੍ਹਾਂ ਦੇ ਮਨ ਵਿੱਚ ਇਹ ਕਾਰਨਾਮਾ ਵੇਖਣ ਦੀ ਜਗਿਆਸਾ ਪੈਦਾ ਹੋਈ। ਫਲਸਰੂਪ ਜਦੋਂ ਇਹ ਅੰਗਰੇਜ਼ ਟੋਲੀ ਮਹਾਰਾਜੇ ਨਾਲ ਜੂਨ ਮਹੀਨੇ ਲਾਹੌਰ ਪਹੁੰਚੀ ਤਾਂ ਇਕ ਵਾਰੀ ਫਿਰ ਇਸ ਫ਼ਕੀਰ ਨੂੰ ਆਪਣਾ ਕਾਰਨਾਮਾ ਵਿਖਾਉਣ ਲਈ ਅੰਮ੍ਰਿਤਸਰ ਤੋਂ ਲਾਹੌਰ ਬੁਲਾਇਆ ਗਿਆ। ਅੰਗਰੇਜ਼ ਅਫ਼ਸਰਾਂ ਨੇ ਉਸ ਨਾਲ ਖੁੱਲ੍ਹੀ ਗੱਲਬਾਤ ਕੀਤੀ। ਉਸ ਨੇ ਪੇਸ਼ਕਸ਼ ਕੀਤੀ ਕਿ ਜਿੰਨਾ ਅਰਸਾ ਅੰਗਰੇਜ਼ ਅਫ਼ਸਰ ਚਾਹੁਣ, ਉਹ ਧਰਤਵਾਸ ਵਿੱਚ ਰਹਿ ਲਏਗਾ। ਗਵਰਨਰ-ਜਨਰਲ ਦੇ ਸੈਨਿਕ ਸਕੱਤਰ ਨੇ ਦੱਸਿਆ ਕਿ ਉਹ ਤਿੰਨ ਹਫ਼ਤੇ ਜਾਂ ਵੱਧ ਤੋਂ ਵੱਧ ਇਕ ਮਹੀਨਾ ਇੱਥੇ ਠਹਿਰਣਗੇ ਅਤੇ ਧਰਤਵਾਸ ਦਾ ਸਮਾਂ ਵੀ ਏਨਾ ਕੁ ਹੀ ਹੋਵੇਗਾ। ਫ਼ਕੀਰ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਇਹ ਬਹੁਤ ਥੋੜ੍ਹਾ ਸਮਾਂ ਹੈ ਕਿਉਂਕਿ ਉਸ ਨੂੰ ਤਿਆਰੀ ਤਾਂ ਪੂਰੀ ਹੀ ਕਰਨੀ ਪੈਂਦੀ ਹੈ। ਫ਼ਕੀਰ ਨੇ ਇੱਕ ਵਾਰ ਫੇਰ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਸਫ਼ਲਤਾ ਸਹਿਤ ਕੀਤਾ।
ਸਿਆਣੇ ਲੋਕ ਕਹਿੰਦੇ ਸਨ ਕਿ ਥੈਲੇ ਵਿਚ ਬੰਦ ਹੋਣ ਤੋਂ ਪਹਿਲਾਂ ਅਭਿਆਸ ਦੁਆਰਾ ਇਹ ਵਿਅਕਤੀ ਸਹਿਜ-ਸਹਿਜੇ ਹਾਜ਼ਮੇ ਦੀ ਤਾਕਤ ਉੱਤੇ ਇਉਂ ਕਾਬੂ ਪਾਉਂਦਾ ਹੈ ਕਿ ਮਿਹਦੇ ਵਿੱਚ ਜਮ੍ਹਾਂ ਹੋਏ ਦੁੱਧ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਫਿਰ ਉਹ ਆਪਣੇ ਸਾਹ ਨੂੰ ਦਿਮਾਗ਼ ਵੱਲ ਚੜ੍ਹਾ ਲੈਂਦਾ ਹੈ ਜਿਸ ਨਾਲ ਸਿਰ ਵਿਚੋਂ ਗਰਮ ਕੋਲੇ ਜਿਹੀ ਤਪਸ਼ ਮਹਿਸੂਸ ਹੋਣ ਲੱਗਦੀ ਹੈ। ਇਸ ਨਾਲ ਫੇਫੜੇ ਅਤੇ ਦਿਲ ਆਪਣੀ ਆਮ ਕਿਰਿਆ ਤੋਂ ਰਹਿਤ ਹੋ ਜਾਂਦੇ ਹਨ। ਅੰਗਰੇਜ਼ ਡਾਕਟਰ ਵੇਡ ਇਸ ਵਿਆਖਿਆ ਨੂੰ ਬਚਗਾਨਾ ਦੱਸਦਾ ਹੈ, ਪਰ ਨਾਲ ਹੀ ਮੰਨਦਾ ਹੈ ਕਿ ਇਸ ਦੇ ਬਾਵਜੂਦ ਲਾਹੌਰ ਦੇ ਵਸਨੀਕ ਭਲੇ ਲੋਕਾਂ ਲਈ ਇਹ ਤਸੱਲੀਬਖ਼ਸ਼ ਵਿਆਖਿਆ ਹੈ।
ਫ਼ਕੀਰ ਦੇ ਇਸ ਕਾਰਨਾਮੇ ਬਾਰੇ ਡਾ. ਮੈਕਗ੍ਰੇਗਰ ਨੇ ਟਿੱਪਣੀ ਕੀਤੀ ਹੈ ਕਿ ਇਹ ਕਾਰਨਾਮਾ ਕਿੰਨਾ ਵੀ ਅਸਾਧਾਰਨ ਕਿਉਂ ਨਾ ਪ੍ਰਤੀਤ ਹੋਵੇ, ਕਪਾਲ-ਵਿਗਿਆਨ ਦੀ ਦ੍ਰਿਸ਼ਟੀ ਤੋਂ ਇਸ ਦੀ ਵਿਆਖਿਆ ਜੇਕਰ ਅਸੰਭਵ ਨਹੀਂ, ਕਠਿਨ ਜ਼ਰੂਰ ਹੈ। ਉਸ ਨੇ ਮੰਨਿਆ ਕਿ ਇੰਨੇ ਲੰਮੇ ਅਰਸੇ ਲਈ ਹਾਜ਼ਮੇ ਅਤੇ ਸਵਾਸ-ਕ੍ਰਿਆ ਨੂੰ ਕਿਵੇਂ
ਰੋਕੀ ਰੱਖਿਆ ਜਾ ਸਕਦਾ ਹੈ, ਇਹ ਤੱਥ ਰਹੱਸਮਈ ਪ੍ਰਤੀਤ ਹੁੰਦਾ ਹੈ। ਡਾ. ਮੈਕਗ੍ਰੇਗਰ ਦੀ ਰਾਇ ਵਿੱਚ ਫ਼ਕੀਰ ਨੂੰ ਇਹ ਕਾਰਨਾਮਾ ਸਰਅੰਜਾਮ ਦੇਣ ਲਈ ਬੰਦ ਕਰ ਦੇਣ ਨਾਲ ਕਾਰਨਾਮੇ ਨੂੰ ਅਦਭੁੱਤਤਾ ਹੀ ਨਹੀਂ ਮਿਲਦੀ, ਇਸ ਨਾਲ ਕਾਰਨਾਮਾ ਪੂਰਾ ਕਰਨ ਲਈ ਫ਼ਕੀਰ ਦੁਆਰਾ ਵਰਤੀ ਜਾਂਦੀ ਵਿਧੀ ਵੀ ਗੁਪਤ ਰਹਿ ਜਾਂਦੀ ਹੈ। ਇਸ ਲਈ ਜਿੰਨੀ ਦੇਰ ਉਸ ਨੂੰ ਕਿਸੇ
ਅਜਿਹੀ ਥਾਂ, ਜਿੱਥੋਂ ਉਸ ਦੁਆਰਾ ਕੀਤੀ ਜਾਣ ਵਾਲੀ ਕਾਰਵਾਈ ਉੱਤੇ ਨਜ਼ਰ ਰੱਖੀ ਜਾ ਸਕੇ, ਉੱਤੇ ਬੰਦਸ਼ ਦੇ ਦਿਨ ਗੁਜ਼ਾਰਨ ਲਈ ਪ੍ਰੇਰਿਤ ਨਹੀਂ ਕਰ ਲਿਆ ਜਾਂਦਾ, ਉਸ ਦੀਆਂ ਕਾਰਵਾਈਆਂ ਬਾਰੇ ਕਿਆਸ-ਅਰਾਈ ਕਰਨੀ ਬੇਲੋੜੀ ਹੈ।
ਸੰਪਰਕ: 94170-49417
Related Keywords
Dinanagar
,
Punjab
,
Pakistan
,
India
,
Amritsar
,
Lahore
,
Ludhiana
,
Guru Singh
,
Maharaja Temple
,
Ranjit Singh
,
Maharaja Ranjit Singh
,
India Company English
,
India Company
,
Lahore Golden
,
East India Company English
,
Long Height
,
Maharaja Ranjit Singh Golden
,
Maharaja Saints
,
Her Ranjit Singh
,
East India Company
,
Military Secretary
,
Amritsar Lahore
,
Timev Anna
,
தினநகர்
,
பஞ்சாப்
,
பாக்கிஸ்தான்
,
இந்தியா
,
அமிர்தசரஸ்
,
லாகூர்
,
லூதியானா
,
குரு சிங்
,
மகாராஜா கோயில்
,
ரஞ்சித் சிங்
,
மகாராஜா ரஞ்சித் சிங்
,
இந்தியா நிறுவனம்
,
கிழக்கு இந்தியா நிறுவனம்
,
இராணுவம் செயலாளர்
,
comparemela.com © 2020. All Rights Reserved.