comparemela.com
Home
Live Updates
ਪ੍ਰਧਾਨ ਮੰਤਰੀ ਵੱਲੋਂ ਅਯੁੱਧਿਆ ਵਿਕਾਸ ਪ੍ਰਾਜੈਕਟ ਦੀ ਸਮੀਖਿਆ : comparemela.com
ਪ੍ਰਧਾਨ ਮੰਤਰੀ ਵੱਲੋਂ ਅਯੁੱਧਿਆ ਵਿਕਾਸ ਪ੍ਰਾਜੈਕਟ ਦੀ ਸਮੀਖਿਆ
ਅਪਡੇਟ ਦਾ ਸਮਾਂ :
150
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਦੀ ਵਿਕਾਸ ਯੋਜਨਾ ਬਾਰੇ ਕਿਤਾਬਚਾ ਦੇਖਦੇ ਹੋਏ। -ਫੋਟੋ:ਪੀਟੀਆਈ
ਨਵੀਂ ਦਿੱਲੀ, 26 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਅਯੁੱਧਿਆ ਵਿਕਾਸ ਪ੍ਰਾਜੈਕਟ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਰਾਮ ਦੀ ਇਸ ਨਗਰੀ ’ਚ ਸਾਡੀਆਂ ਮਹਾਨ ਰਵਾਇਤਾਂ ਅਤੇ ਸਾਡੀਆਂ ਵਿਕਾਸਸ਼ੀਲ ਤਬਦੀਲੀਆਂ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ। ਉਨ੍ਹਾਂ ਅਯੁੱਧਿਆ ਨੂੰ ਅਜਿਹਾ ਸ਼ਹਿਰ ਦੱਸਿਆ ਜੋ ਭਾਰਤ ਦੀ ਸੱਭਿਆਚਾਰਕ ਚੇਤਨਾ ’ਚ ਵਸਿਆ ਹੋਇਆ ਹੈ ਅਤੇ ਕਿਹਾ ਕਿ ਇਸ ਨੂੰ ਅਧਿਆਤਮਕ ਤੇ ਆਲਮੀ ਸੈਰ-ਸਪਾਟਾ ਕੇਂਦਰ ਦੇ ਨਾਲ ਹੀ ਇੱਕ ਟਿਕਾਊ ਸਮਾਰਟ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਵੀਡੀਓ ਕਾਨਫਰ਼ਸ ਰਾਹੀਂ ਹੋਈ ਇਸ ਸਮੀਖਿਆ ਮੀਟਿੰਗ ’ਚ ਉੱਤਰ ਪ੍ਰਦੇਸ਼ ਦੇ ਦੋਵੇਂ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਦਿਨੇਸ਼ ਸ਼ਰਮਾ ਤੋਂ ਇਲਾਵਾ ਉੱਤਰ ਪ੍ਰਦੇਸ਼ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੀਟਿੰਗ ’ਚ ਅਯੁੱਧਿਆ ਦੇ ਵਿਕਾਸ ਨਾਲ ਜੁੜੇ ਪ੍ਰਾਜੈਕਟਾਂ ਦੇ ਵੱਖ ਵੱਖ ਪਹਿਲੂਆਂ ਬਾਰੇ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਵੱਲੋਂ ਇੱਕ ਪੇਸ਼ਕਾਰੀ ਵੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਉਨ੍ਹਾਂ ਦੇ ਜੀਵਨ ’ਚ ਘੱਟ ਤੋਂ ਘੱਟ ਇੱਕ ਵਾਰ ਅਯੁੱਧਿਆ ਦੀ ਯਾਤਰਾ ਦੀ ਇੱਛਾ ਮਹਿਸੂਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ’ਚ ਅਯੁੱਧਿਆ ਦੇ ਵਿਕਾਸ ਕਾਰਜ ਜਾਰੀ ਰਹਿਣਗੇ। ਉਨ੍ਹਾਂ ਕਿਹਾ, ‘ਸਾਡੀ ਸਾਂਝੀ ਕੋਸ਼ਿਸ਼ ਹੈ ਕਿ ਅਯੁੱਧਿਆ ਦੀ ਪਛਾਣ ਇੱਕ ਤਿਉਹਾਰ ਵਾਂਗ ਮਨਾਈ ਜਾਵੇ ਤੇ ਇਸ ਦੀ ਸੱਭਿਆਚਾਰਕ ਵਿਰਾਸਤ ਕਾਇਮ ਰੱਖੀ ਜਾਵੇ।’ -ਪੀਟੀਆਈ
ਜ਼ਿੰਦਗੀ ਨੂੰ ਹਨੇਰੇ ਵੱਲ ਧੱਕਦਾ ਹੈ ਨਸ਼ਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨੇ ਅੱਜ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਮੁਕਤ ਭਾਰਤ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਨਾ ਸਿਰਫ਼ ਜ਼ਿੰਦਗੀ ਨੂੰ ਹਨੇਰੇ ’ਚ ਧੱਕਦਾ ਹੈ ਬਲਕਿ ਬਰਬਾਦੀ ਤੇ ਤਬਾਹੀ ਦਾ ਕਾਰਨ ਵੀ ਬਣਦਾ ਹੈ। ਉਨ੍ਹਾਂ ਟਵੀਟ ਕੀਤਾ, ‘ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਜੋ ਜ਼ਮੀਨੀ ਪੱਧਰ ’ਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਕੰਮ ਕਰ ਰਹੇ ਹਨ। ਜ਼ਿੰਦਗੀ ਬਚਾਉਣ ਲਈ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਮਹੱਤਵਪੂਰਨ ਹਨ। ਨਸ਼ਾ ਆਪਣੇ ਨਾਲ ਹਨੇਰਾ, ਬਰਬਾਦੀ ਤੇ ਤਬਾਹੀ ਲੈ ਕੇ ਆਉਂਦਾ ਹੈ।’ -ਪੀਟੀਆਈ
ਖ਼ਬਰ ਸ਼ੇਅਰ ਕਰੋ
Related Keywords
India
,
New Delhi
,
Delhi
,
Ayodhya
,
Uttar Pradesh
,
Narendra Modi
,
Center Additionally
,
Minister Yogi
,
Sub Chief Minister Prasad
,
இந்தியா
,
புதியது டெல்ஹி
,
டெல்ஹி
,
அயோத்தி
,
உத்தர் பிரதேஷ்
,
நரேந்திர மோடி
,
அமைச்சர் யோகி
,
comparemela.com © 2020. All Rights Reserved.