comparemela.com
Home
Live Updates
ਚੇਤਿਆਂ ਚੋਂ ਕਿਰਦੀ ਦਾਸਤਾਂ... : The Tribune India : comparemela.com
ਚੇਤਿਆਂ 'ਚੋਂ ਕਿਰਦੀ ਦਾਸਤਾਂ... : The Tribune India
ਅਪਡੇਟ ਦਾ ਸਮਾਂ :
180
ਜਗਦੀਸ਼ ਕੌਰ ਮਾਨ
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਪੰਜਾਬ ’ਚ ਰਾਤਾਂ ਚੌਵੀ ਘੰਟਿਆਂ ਦੀਆਂ ਹੋ ਗਈਆਂ ਸਨ। ਕੁਦਰਤ ਦਾ ਮੂੰਹ ਮੁਲਾਹਜ਼ਾ ਰੱਖਣ ਲਈ ਸੂਰਜ ਡਰਿਆ ਸਹਿਮਿਆ ਐਵੇਂ ਲੱਪ ਕੁ ਕਿਰਨਾਂ ਹੀ ਧਰਤੀ ਤੇ ਖਿਲਾਰਦਾ ਸੀ; ਬੱਸ ਉਸੇ ਨੂੰ ਲੋਕ ‘ਦਿਨ’ ਸਮਝ ਕੇ ਸਬਰ ਕਰ ਲੈਂਦੇ ਸਨ। ਦੀਵੇ ਬੱਤੀਆਂ ਬੁਝਾ ਕੇ ਕੈਦੀਆਂ ਵਾਂਗ ਅੰਦਰੀਂ ਡੱਕੇ ਲੋਕਾਂ ਨੂੰ ਚੰਦਰਮਾ ਦੇ ਦਰਸ਼ਨ ਕੀਤਿਆਂ ਤਾਂ ਕਈ ਸਾਲ ਹੋ ਗਏ ਸਨ। ਹਰ ਪਾਸੇ ਡਰ, ਸਹਿਮ ਤੇ ਦਹਿਸ਼ਤ ਦਾ ਮਾਹੌਲ ਸੀ। ਜਮਹੂਰੀ ਕਦਰਾਂ-ਕੀਮਤਾਂ ਮਲੀਆਮੇਟ ਹੋ ਚੁੱਕੀਆਂ ਸਨ। ਸਦੀਆਂ ਬਾਅਦ ਬਾਬਰ ਰਾਜ ਦੁਬਾਰਾ ਸ਼ੁਰੂ ਹੋ ਗਿਆ ਸੀ।
ਇਕ ਧਿਰ ਵੱਲੋਂ ਤੀਜੇ ਕੁ ਦਿਨ ਬੰਦ ਦਾ ਸੱਦਾ ਆ ਜਾਂਦਾ। ਲੋਕਾਂ ਦੀ ਰਖਵਾਲੀ ਕਰਨ ਵਾਸਤੇ ਲਾਈ ਸਰਕਾਰੀ ਤਨਖਾਹਾਂ ਲੈ ਰਹੀ ਦੂਜੀ ਧਿਰ ਨੂੰ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਦੀ ਕੋਈ ਚਿੰਤਾ ਨਹੀਂ ਸੀ। ਜੇਕਰ ਫਿ਼ਕਰ ਸੀ ਤਾਂ ਆਪਣੀਆਂ ਫੀਤੀਆਂ ਵਿਚ ਵਾਧਾ ਕਰਨ ਦਾ ਸੀ। ਅਫਸਰਸ਼ਾਹੀ ਦਫ਼ਤਰਾਂ ਅੰਦਰ ਬੈਠੀ ਸਖ਼ਤ ਹਦਾਇਤਾਂ ਜਾਰੀ ਕਰ ਰਹੀ ਸੀ। ਇਕ ਪਾਸੇ ਬੰਦ ਦਾ ਸੱਦਾ ਆ ਜਾਂਦਾ, ਦੂਜੇ ਪਾਸਿਓਂ ਹਰ ਪ੍ਰਕਾਰ ਦੇ ਅਦਾਰਿਆਂ ਨੂੰ ਖੁੱਲ੍ਹਾ ਰੱਖਣ ਵਾਲੇ ਚਿੱਠੀ ਪੱਤਰ ਪਹੁੰਚ ਜਾਂਦੇ। ਰਿਜ਼ਕ ਖ਼ਾਤਰ ਸਾਡੇ ਵਰਗੇ ਲੋਕ ਖਤਰੇ ਦੇ ਬਾਵਜੂਦ ਡਿਊਟੀਆਂ ਤੇ ਹਾਜ਼ਰ ਹੋਣ ਲਈ ਤੁਰ ਪੈਂਦੇ।
ਸਰਦੀਆਂ ਦਾ ਸੰਘਣੀ ਧੁੰਦ ਭਰਿਆ ਇਕ ਦਿਨ ਸੀ। ਹੱਥ ਨੂੰ ਹੱਥ ਮਾਰਿਆਂ ਦਿਖਾਈ ਨਹੀਂ ਸੀ ਦਿੰਦਾ। ਉਸ ਦਿਨ ਵੀ ਪੰਜਾਬ ਵਿਚ ਬੰਦ ਦਾ ਸੱਦਾ ਸੀ। ਅਸੀਂ ਦੋਵੇਂ ਜੀਅ ਸਕੂਟਰੀ ਤੇ ਆਪੋ-ਆਪਣੇ ਸਕੂਲਾਂ ਵਿਚ ਡਿਊਟੀ ਤੇ ਹਾਜ਼ਰ ਹੋਣ ਲਈ ਜਾ ਰਹੇ ਸਾਂ। ਸਾਡੇ ਦੋਹਾਂ ਦੇ ਸਕੂਲ ਇਕੋ ਦਿਸ਼ਾ ਵਿਚ ਨਹੀਂ ਸਨ ਪਰ ਡਿਊਟੀ ਤੇ ਹਾਜ਼ਰ ਹੋਣਾ ਵੀ ਜ਼ਰੂਰੀ ਸੀ ਕਿਉਂਕਿ ਮਹਿਕਮੇ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਡਿਊਟੀ ਸਥਾਨ ਤੇ ਹਰ ਹਾਲਤ ਵਿਚ ਹਾਜ਼ਰ ਰਿਹਾ ਜਾਵੇ। ਸਕੂਲਾਂ ਵਿਚ ਕਿਸੇ ਸਮੇਂ ਵੀ ਮੁਆਇਨਾ ਕੀਤਾ ਜਾ ਸਕਦਾ ਹੈ। ਅਸੀਂ ਸਲਾਹ ਬਣਾਈ ਕਿ ਪਹਿਲਾਂ ਨੇੜੇ ਪੈਂਦੇ ਸਕੂਲ ਵਿਚ ਹਾਜ਼ਰੀ ਲਾਈ ਜਾਵੇ, ਫਿਰ ਕਿਸੇ ‘ਆਨ ਡਿਊਟੀ’ ਦਾ ਜੁਗਾੜ ਬਣਾ ਕੇ ਮੇਰੇ ਵਾਲੇ ਸਕੂਲ ਵਿਚ ਹਾਜ਼ਰ ਹੋਇਆ ਜਾਵੇ।
ਖ਼ੈਰ! ਅਜੇ ਅਸੀਂ ਆਪਣੀ ਮੰਜਿ਼ਲ ਦੇ ਅੱਧ ਵਿਚ ਹੀ ਪਹੁੰਚੇ ਸਾਂ ਕਿ ਬਿਲਕੁਲ ਨੇੜੇ ਆ ਕੇ ਸਾਨੂੰ ਪਰਛਾਵਾਂ ਜਿਹਾ ਖੜ੍ਹਾ ਦਿਸਿਆ। ਪਤਾ ਲੱਗਾ ਕਿ ਉਹ ਤਾਂ ਇਨ੍ਹਾਂ ਦੇ ਸਕੂਲ ਦੀ ਐੱਸਐੱਸ ਮਿਸਟਰੈਸ ਸੀ। ਉਸ ਨੇ ਸਾਨੂੰ ਪਛਾਣਦਿਆਂ ਸਾਰ ਲੇਰ ਮਾਰੀ। ਪੁੱਛਣ ਤੇ ਪਤਾ ਲੱਗਾ ਕਿ ਉਹ ਇਕ ਘੰਟੇ ਤੋਂ ਇਹੋ ਜਿਹੇ ਖਰਾਬ ਮੌਸਮ ਵਿਚ ਉਥੇ ਖੜ੍ਹੀ ਪਿੰਡ ਨੂੰ ਜਾਣ ਵਾਲੀ ਬੱਸ ਉਡੀਕ ਰਹੀ ਸੀ ਪਰ ਬਰਾਂਚ ਰੋਡ ਬੰਦ ਹੋਣ ਕਾਰਨ ਉਥੇ ਨਾ ਹੀ ਹੁਣ ਤੱਕ ਕੋਈ ਬੱਸ, ਜਾਂ ਟੈਂਪੂ ਆਇਆ ਸੀ, ਨਾ ਹੀ ਆਉਣ ਦੀ ਕੋਈ ਉਮੀਦ ਸੀ।
ਉਹ ਅਧਿਆਪਕਾ ਕੁਝ ਵਧੇਰੇ ਹੀ ਡਰੀ ਹੋਈ ਸੀ ਅਤੇ ਹਰ ਹਾਲਤ ਵਿਚ ਡਿਊਟੀ ਤੇ ਵੀ ਹਾਜ਼ਰ ਹੋਣਾ ਚਾਹੁੰਦੀ ਸੀ। ਸਾਡੇ ਵਾਸਤੇ ਇਹ ਧਰਮ ਸੰਕਟ ਦੀ ਘੜੀ ਸੀ ਕਿਉਂਕਿ ਤਿੰਨ ਸਵਾਰੀਆਂ ਜੋਗਾ ਤਾਂ ਸਾਡੇ ਕੋਲ ਵਸੀਲਾ ਹੀ ਨਹੀਂ ਸੀ। ਉਸ ਸਮੇਂ ਮੇਰੇ ਅੰਦਰ ਪਤਾ ਨਹੀਂ ਇੰਨੀ ਦਲੇਰੀ ਕਿੱਥੋਂ ਆ ਗਈ; ਮੈਂ ਇਨ੍ਹਾਂ ਨੂੰ ਕਿਹਾ, “ਤੁਸੀਂ ਮੈਡਮ ਨੂੰ ਲੈ ਕੇ ਆਪਣੇ ਸਕੂਲ ਚੱਲੋ, ਮੈਂ ਇਥੇ ਹੀ ਖੜ੍ਹਦੀ ਹਾਂ।”
ਮੈਨੂੰ ਉਥੇ ਸੁੰਨਸਾਨ ਤੇ ਧੁੰਦ ਪਸਰੀ ਵਾਲੀ ਥਾਂ ਖੜ੍ਹੀ ਨੂੰ ਘੰਟਾ ਡੇਢ ਘੰਟਾ ਹੋ ਗਿਆ ਸੀ ਤੇ ਫਿਰ ਮਨ ਕਾਹਲਾ ਪੈਣ ਲੱਗਾ। ਡਰ ਵੀ ਲੱਗ ਰਿਹਾ ਸੀ। ਇੰਨੇ ਨੂੰ ਸਕੂਟਰੀ ਆਉਂਦੀ ਦਿਸੀ। ਇਹ ਤਾਂ ਸਾਡੀ ਹੀ ਸਕੂਟਰੀ ਸੀ ਪਰ ਇਸ ਨੂੰ ਚਲਾ ਕੇ ਲਿਆਉਣ ਵਾਲਾ ਬੰਦਾ ਇਨ੍ਹਾਂ ਦੀ ਥਾਂ ਇਨ੍ਹਾਂ ਦੇ ਸਕੂਲ ਦਾ ਚਪੜਾਸੀ ਸੀ। ਉਸ ਨੇ ਆ ਕੇ ਦੱਸਿਆ, “ਸਟਾਫ ਵੱਲੋਂ ਜ਼ੋਰ ਦੇਣ ਤੇ ਹੈੱਡਮਾਸਟਰ ਸਾਹਿਬ ਤਾਂ ਸਕੂਲ ਵਿਚ ਹੀ ਰੁਕ ਗਏ ਹਨ ਤੇ ਮੈਡਮ ਜੀ, ਤੁਹਾਨੂੰ ਸਕੂਲ ਛੱਡਣ ਵਾਸਤੇ ਉਨ੍ਹਾਂ ਨੇ ਮੈਨੂੰ ਭੇਜਿਆ ਹੈ।”
ਰੱਬ ਦੀਆਂ ਜੜ੍ਹਾਂ ਵਿਚ ਮੇਰਾ ਸਕੂਲ ਸੀ। ਜਦੋਂ ਤੱਕ ਅਸੀਂ ਸਕੂਲ ਪਹੁੰਚੇ, ਗਿਆਰਾਂ ਵੱਜ ਚੁੱਕੇ ਸਨ। ਰੱਬ ਦੇ ਉਸ ਬੰਦੇ ਨੇ ਮੈਨੂੰ ਜਾਂਦੇ ਸਾਰ ਹੀ ਦੱਸ ਦਿੱਤਾ, “ਮੈਡਮ ਜੀ, ਮੇਰਾ ਤਾਂ ਜੀ ਰੋਟੀ ਵਾਲਾ ਟਿਫਨ ਵੀ ਸਕੂਲ ਹੀ ਰਹਿ ਗਿਆ, ਮੈਨੂੰ ਤਾਂ ਜੀ ਬਹੁਤ ਭੁੱਖ ਲੱਗੀ ਐ।” ਮੈਂ ਆਪਣਾ ਟਿਫਨ ਉਸ ਦੇ ਹਵਾਲੇ ਕਰਦਿਆਂ ਕਿਹਾ, “ਕੋਈ ਨਾ ਦਰਸ਼ਨ! ਆਹ ਮੇਰੇ ਵਾਲਾ ਖਾਣਾ ਤੂੰ ਖਾ ਲੈ।” ਉਹਨੇ ‘ਨਹੀਂ ਜੀ, ਨਹੀਂ ਜੀ’ ਕਰਦੇ ਨੇ ਆਖ਼ਰ ਟਿਫਨ ਮੇਰੇ ਹੱਥੋਂ ਫੜ ਲਿਆ ਤੇ ਮੈਂ ਉਸ ਦਿਨ ਫਾਕਾ ਕੱਟਿਆ ਹਾਲਾਂਕਿ ਗਰਭ ਅਵਸਥਾ ਹੋਣ ਕਾਰਨ ਇਉਂ ਫਾਕਾ ਕੱਟਣਾ ਖ਼ਤਰਨਾਕ ਸੀ।
ਹੁਣ ਜਦੋਂ ਕਿਸੇ ਇਨਸਾਨ ਨੇ ਲੋਕ ਭਲਾਈ ਵਾਲਾ ਕੋਈ ਕੰਮ ਕੀਤਾ ਹੋਵੇ ਤਾਂ ਸ਼ਾਬਾਸ਼ੀ ਦੀ ਉਮੀਦ ਵੀ ਰੱਖ ਲੈਂਦਾ ਹੈ। ਉਹੀ ਅਧਿਆਪਕਾ ਇਕ ਵਾਰ ਮੈਨੂੰ ਅਚਨਚੇਤ ਬੱਸ ਵਿਚ ਮਿਲ ਗਈ। ਗੱਲਾਂ ਗੱਲਾਂ ਵਿਚ ਉਸ ਘਟਨਾ ਬਾਰੇ ਗੱਲ ਤੁਰੀ ਤਾਂ ਉਸ ਨੇ ਬਹੁਤ ਹੀ ਪੋਲਾ ਜਿਹਾ ਮੂੰਹ ਬਣਾ ਕੇ, ਅਣਜਾਣ ਜਿਹੀ ਬਣ ਕੇ ਕਿਹਾ, “ਮੈਨੂੰ ਤਾਂ ਹੁਣ ਕੁਝ ਯਾਦ ਨਹੀਂ, ਹੋਇਆ ਹੋਵੇਗਾ ਕਦੇ ਇਉਂ ਵੀ; ਹੋਰ ਤੁਸੀਂ ਸਿਆਣੇ ਬਿਆਣੇ ਕਿਹੜਾ ਝੂਠ ਬੋਲਦੇ ਓ।” ਉਸ ਸਮੇਂ ਮੈਨੂੰ ਭਾਈ ਗੁਰਦਾਸ ਜੀ ਦੀ ਰਚਨਾ ਵਿਚੋਂ ਇਕ ਖਾਸ ਰਚਨਾ ਰਹਿ ਰਹਿ ਕੇ ਯਾਦ ਆ ਰਹੀ ਸੀ।
ਸੰਪਰਕ: 98722-21504
Related Keywords
Joga
,
Madhya Pradesh
,
India
,
I Bhai Gurdas
,
Tv School
,
Temple School
,
I School
,
Babar State
,
Branch Road
,
Bhai Gurdas
,
ஜோகா
,
மத்யா பிரதேஷ்
,
இந்தியா
,
வ் பள்ளி
,
கோயில் பள்ளி
,
நான் பள்ளி
,
கிளை சாலை
,
பாய் குர்தாஸ்
,
comparemela.com © 2020. All Rights Reserved.