comparemela.com


ਅਪਡੇਟ ਦਾ ਸਮਾਂ :
130
ਪ੍ਰਿੰ. ਸਰਵਣ ਸਿੰਘ
ਮਿਲਖਾ ਸਿੰਘ ਜਿਊਂਦੇ ਜੀਅ ਮਿੱਥ ਬਣ ਗਿਆ ਸੀ। ਉਹਦਾ ਨਾਂ ਹਜ਼ਾਰਾਂ ਵਾਰ ਲਿਖਿਆ ਤੇ ਲੱਖਾਂ ਵਾਰ ਬੋਲਿਆ ਗਿਆ। ਮਿਲਖਾ ਸਿੰਘ ਤੇ ਉਹਦੀਆਂ ਦੌੜਾਂ ਦੀਆਂ ਬਾਤਾਂ ‘ਇਕ ਸੀ ਰਾਜਾ ਇਕ ਸੀ ਰਾਣੀ’ ਵਾਂਗ ਲੰਮੇ ਸਮੇਂ ਤਕ ਪੈਂਦੀਆਂ ਰਹਿਣਗੀਆਂ। ਜਿਊਂਦੇ ਜੀਅ ਉਸ ਦੇ ਬੁੱਤ ਲੱਗ ਗਏ ਅਤੇ ਉਸ ਨੂੰ ‘ਫਲਾਈਂਗ ਸਿੱਖ’ ਦੇ ਖਿ਼ਤਾਬ ਨਾਲ ਨਿਵਾਜਿਆ ਗਿਆ। ਦੌੜ ਦੇ ਸਿਰ `ਤੇ ਉਹ ਸੱਤਰ ਮੁਲਕਾਂ `ਚ ਦੌੜਿਆ, ਫੌਜ `ਚ ਤਰੱਕੀਆਂ ਪਾਈਆਂ, ਸਪੋਰਟਸ ਡਾਇਰੈਕਟਰ ਬਣਿਆ ਤੇ ਖੇਡ ਸੰਸਾਰ ਵਿਚ ਮਿਲਖਾ ਮਿਲਖਾ ਕਰਵਾ ਗਿਆ।
ਮਿਲਖਾ ਸਿੰਘ ਬਾਰੇ ਤਿੰਨ ਪੁਸਤਕਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਉਸ ਦੀਆਂ ਹੱਡਬੀਤੀਆਂ ਕਿਹਾ ਜਾ ਸਕਦੈ। ਪਹਿਲੀ ਪੁਸਤਕ ਹੈ ‘ਫਲਾਈਂਗ ਸਿੱਖ ਮਿਲਖਾ ਸਿੰਘ’ ਜੋ ਮਿਲਖਾ ਸਿੰਘ ਨੇ ਆਪਣੇ ਸਟੈਨੋ ਨੂੰ ਲਿਖਾਏ ਨੋਟਿਸ ਦੇ ਕੇ ਪ੍ਰਸਿੱਧ ਕਵੀ ਪਾਸ਼ ਤੋਂ ਲਿਖਵਾਈ ਅਤੇ ਆਪਣੀ ਆਤਮ ਕਥਾ ਵਜੋਂ 1975 `ਚ ਛਪਵਾਈ। ਦੂਜੀ ਕਿਤਾਬ ਅੰਗਰੇਜ਼ੀ ਵਿਚ ‘ਦਿ ਰੇਸ ਆਫ਼ ਮਾਈ ਲਾਈਫ: ਐਨ ਆਟੋਬਾਇਗਰਾਫੀ’ ਮਿਲਖਾ ਸਿੰਘ ਨੇ ਆਪਣੀ ਧੀ ਸੋਨੀਆ ਸਨਵਾਲਕਾ ਨਾਲ ਮਿਲ ਕੇ ਲਿਖੀ ਜੋ 2013 ਵਿਚ ਛਪੀ। ਤੀਜੀ ਕਿਤਾਬ ‘ਉਡਣਾ ਸਿੱਖ ਮਿਲਖਾ ਸਿੰਘ’ ਮੈਂ ਨੌਜੁਆਨਾਂ ਤੇ ਵਿਦਿਆਰਥੀਆਂ ਲਈ ਸੰਖੇਪ ਜੀਵਨੀ ਦੇ ਰੂਪ ਵਿਚ ਲਿਖੀ ਜੋ 2020 ਵਿਚ ਛਪੀ।
ਮਿਲਖਾ ਸਿੰਘ ਬਹੁਤਾ ਪੜ੍ਹ ਲਿਖ ਨਹੀਂ ਸੀ ਸਕਿਆ। ਉਹ ਅਜੇ ਸਕੂਲੇ ਹੀ ਪੜ੍ਹਦਾ ਸੀ ਜਦੋਂ ਭਾਰਤ-ਪਾਕਿ ਵੰਡ ਵੇਲੇ ਪਾਕਿਸਤਾਨ `ਚੋਂ ਉਜੜਨਾ ਪਿਆ। ਭਾਰਤ ਦੀ ਆਜ਼ਾਦੀ ਮਿਲਖਾ ਸਿੰਘ ਦੇ ਪਰਿਵਾਰ ਲਈ ਬਰਬਾਦੀ ਬਣ ਗਈ। ਮਾਤਾ ਪਿਤਾ ਤੇ ਭੈਣ ਭਾਈ ਮਾਰੇ ਜਾਣ ਨਾਲ ਉਹ ਅਨਾਥ ਹੋ ਗਿਆ ਸੀ ਤੇ ਅੱਗੇ ਨਾ ਪੜ੍ਹ ਸਕਿਆ। ਪੜ੍ਹਾਈ ਦੀ ਘਾਟ ਕਾਰਨ ਹੀ ਉਹ ਆਪਣੀ ਹੱਡਬੀਤੀ ਆਪ ਲਿਖਣ ਜੋਗਾ ਨਹੀਂ ਸੀ ਜਿਸ ਕਰਕੇ ਹੋਰਨਾਂ ਦਾ ਸਹਿਯੋਗ ਲੈਣਾ ਪਿਆ। ਇਉਂ ਪਾਸ਼, ਉਸ ਦੀ ਧੀ ਸੋਨੀਆ ਅਤੇ ਮੈਂ ਉਸ ਦੇ ਸਹਿਯੋਗੀ ਬਣੇ।
ਮਿਲਖਾ ਸਿੰਘ ਜਿਊਂਦੇ ਜੀਅ ਮਿੱਥ ਬਣ ਗਿਆ ਸੀ। ਉਹਦਾ ਨਾਂ ਹਜ਼ਾਰਾਂ ਵਾਰ ਲਿਖਿਆ ਗਿਆ ਤੇ ਲੱਖਾਂ ਵਾਰ ਬੋਲਿਆ ਗਿਆ। ਮਿਲਖਾ ਸਿੰਘ ਤੇ ਉਹਦੀਆਂ ਦੌੜਾਂ ਦੀਆਂ ਬਾਤਾਂ ‘ਇਕ ਸੀ ਰਾਜਾ ਇਕ ਸੀ ਰਾਣੀ’ ਵਾਂਗ ਲੰਮੇ ਸਮੇਂ ਤਕ ਪੈਂਦੀਆਂ ਰਹਿਣਗੀਆਂ। ਮਿਲਖ ਦਾ ਸ਼ਬਦੀ ਅਰਥ ਜਾਇਦਾਦ ਹੈ। ਇਉਂ ਮਿਲਖਾ ਸਿੰਘ ਦਾ ਮਤਲਬ ਹੈ ਮਿਲਖਾਂ ਦਾ ਮਾਲਕ। ਘਰਦਿਆਂ ਨੇ ਉਹਦਾ ਨਾਂ ਇਹੋ ਸੋਚ ਕੇ ਰੱਖਿਆ ਹੋਵੇਗਾ ਕਿ ਕਿਸੇ ਦਿਨ ਇਹ ਮਿਲਖਾਂ ਦਾ ਮਾਲਕ ਬਣੇਗਾ। ਮਿਲਖਾਂ ਦਾ ਮਾਲਕ ਤਾਂ ਪਤਾ ਨਹੀਂ ਉਹ ਬਣਿਆ ਜਾਂ ਨਹੀਂ ਪਰ ‘ਦੌੜ ਦਾ ਬਾਦਸ਼ਾਹ’ ਜ਼ਰੂਰ ਬਣਿਆ। ਉਸ ਦੇ ਜਿਊਂਦੇ ਜੀਅ ਬੁੱਤ ਲੱਗ ਗਏ ਅਤੇ ਉਸ ਨੂੰ ‘ਫਲਾਈਂਗ ਸਿੱਖ’ ਦੇ ਖਿ਼ਤਾਬ ਨਾਲ ਨਿਵਾਜਿਆ ਗਿਆ। ਦੌੜ ਦੇ ਸਿਰ `ਤੇ ਉਹ ਸੱਤਰ ਮੁਲਕਾਂ `ਚ ਦੌੜਿਆ, ਫੌਜ `ਚ ਤਰੱਕੀਆਂ ਪਾਈਆਂ, ਸਪੋਰਟਸ ਡਾਇਰੈਕਟਰ ਬਣਿਆ ਤੇ ਖੇਡ ਸੰਸਾਰ ਵਿਚ ਮਿਲਖਾ ਮਿਲਖਾ ਕਰਵਾ ਗਿਆ। ਦੌੜ ਹੀ ਉਹਦੀ ਜਿ਼ੰਦਗੀ ਬਣੀ ਰਹੀ। ਉਹਦੀ ਜੀਵਨ ਦੌੜ ਉਤੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਭਾਇਆ: ‘ਭਾਗ ਮਿਲਖਾ ਭਾਗ’। ਉਸ ਨੇ ਜਿਥੇ ਫਿਲਮ ਬਣਾਉਣ ਵਾਲਿਆਂ ਨੂੰ ਰੰਗ ਭਾਗ ਲਾਏ, ਉਥੇ ਮਿਲਖਾ ਸਿੰਘ ਦਾ ਨਾਂ ਵੀ ਮੁਲਕ ਦੇ ਬੱਚੇ ਬੱਚੇ ਦੀ ਜ਼ੁਬਾਨ `ਤੇ ਚੜ੍ਹਾ ਦਿੱਤਾ।
ਪੁਸਤਕ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦਾ ਮੁੱਖਬੰਦ ਪੰਜਾਬ ਦੇ ਖੇਡ ਮੰਤਰੀ ਅਤੇ ਭਾਰਤੀ ਅਥਲੈਟਿਕ ਫੈਡਰੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਨੇ ਲਿਖਿਆ ਸੀ: ਖਿਡਾਰੀ ਹੋਣ ਦਾ ਅਰਥ ਤਪੱਸਵੀ ਹੋਣਾ ਹੈ। ‘ਸਪੋਰਟਸਮੈਨਸਿ਼ਪ’ ਦੇ ਸਹਿਜ ਅਰਥਾਂ ਨੂੰ ਵਾਚੀਏ ਤਾਂ ਇਹ ਗੁਰੂਆਂ ਪੀਰਾਂ ਦੇ ਦੱਸੇ ਪੰਜ ਤੱਤਾਂ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਸ਼ ਕਰਨਾ ਹੀ ਹੈ। ਵਾਟਰਲੂ ਦੀ ਲੜਾਈ ਕਿਵੇਂ ਵੀ ਜਿੱਤੀ ਗਈ ਹੋਵੇ, ਬੰਦਾ ਬਹਾਦਰ ਦੀਆਂ ਵਿਸ਼ਾਲ ਜਿੱਤਾਂ ਦਾ ਡੂੰਘਾ ਸਬੰਧ ਗੁਰੂ ਸਾਹਿਬ ਦੀਆਂ ਹੋਲਾ-ਮਹੱਲਾ ਵਿਚ ਪ੍ਰਚਲਤ ਖੇਡ ਪਰੰਪਰਾਵਾਂ ਨਾਲ ਜ਼ਰੂਰ ਹੈ। ਇਸੇ ਤਰ੍ਹਾਂ ਯੂਨਾਨ ਦੀ ਪੂਰਵ-ਵਿਕਸਤ ਸਭਿਅਤਾ ਦੇ ਆਧਾਰਾਂ ਨੂੰ ਸਮਝਣ ਲਈ ਉਥੋਂ ਦੀ ਖੇਡ ਪਰੰਪਰਾ ਦੇ ਯੋਗਦਾਨ ਤੇ ਮਹੱਤਵ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਜੇ ਅੱਜ ਸਾਰੀ ਦੁਨੀਆ ਦਰਸ਼ਨ, ਵਿਗਿਆਨ ਅਤੇ ਕਲਾ ਖੇਤਰਾਂ `ਚ ਯੂਨਾਨ ਦੀ ਦੇਣਦਾਰ ਹੈ ਤਾਂ ਇਸ ਦਾ ਸਬੱਬ ਪ੍ਰਾਚੀਨ ਯੂਨਾਨੀਆਂ ਦਾ ਖੇਡਾਂ ਪ੍ਰਤੀ ਨਜ਼ਰੀਆ ਹੀ ਹੈ। ਯੂਨਾਨ ਦੀ ਧਾਰਮਿਕ ਫਿਲਾਸਫੀ ਦਾ ਮੱਤ ਹੈ, ਕੇਵਲ ਸਿਹਤਮੰਦ ਸਰੀਰ ਵਿਚ ਹੀ ਪਵਿੱਤਰ ਆਤਮਾ ਨਿਵਾਸ ਕਰ ਸਕਦੀ ਹੈ।
ਪੰਜਾਬ ਖੇਡਾਂ ਵਿਚ ਜਿੰਨਾ ਅੱਗੇ ਰਿਹਾ ਹੈ, ਖੇਡ ਤੇ ਖਿਡਾਰੀਆਂ ਬਾਰੇ ਸਾਹਿਤ ਲਿਖਣ ਵਿਚ ਓਨਾ ਹੀ ਪਿੱਛੇ ਹੈ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਸਵੈ-ਜੀਵਨੀ ਪੰਜਾਬੀ ਦੇ ਖੇਡ ਸਾਹਿਤ ਦੀ ਸ਼ੁਰੂਆਤ ਹੈ ਪਰ ਏਨੀ ਨਿੱਗਰ ਅਤੇ ਮਹੱਤਵਪੂਰਨ ਸ਼ੁਰੂਆਤ ਸ਼ਾਇਦ ਹੀ ਕਿਸੇ ਹੋਰ ਬੋਲੀ ਨੂੰ ਨਸੀਬ ਹੋਈ ਹੋਵੇ। ਮਿਲਖਾ ਸਿੰਘ ਰਾਹੀਂ ਸਾਡੇ ਭਾਰਤ ਨੇ ਦੁਨੀਆ ਦੇ 77 ਮੁਲਕਾਂ ਨੂੰ ਜਿੱਤਿਆ। ਉਸ ਨੇ ਆਪਣੀ ਜਾਨ ਹੂਲ ਕੇ ਸੰਸਾਰ ਦੇ ਅਤਿ ਵਿਕਸਤ ਮੁਲਕਾਂ ਦੇ ਮੁਕਾਬਲੇ ਸਾਨੂੰ ਕੌਮੀ ਗੌਰਵ ਪ੍ਰਦਾਨ ਕੀਤਾ ਹੈ। ਸਿਰਫ ਖੇਡ ਜਗਤ ਨੂੰ ਹੀ ਨਹੀਂ ਸਗੋਂ ਸਾਡੀ ਭਾਸ਼ਾ ਅਤੇ ਜਿਊਂਦੇ ਜਾਗਦੇ ਪੰਜਾਬ ਨੂੰ ਵੀ ਇਸ ਪੁਸਤਕ ਦੀ ਡਾਢੀ ਲੋੜ ਸੀ ਜੋ ਸਾਡੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ।
ਮਿਲਖਾ ਸਿੰਘ ਦੀ ਜਿ਼ੰਦਗੀ ਅਤੇ ਖੇਡ ਬਾਰੇ ਖੁਲਾਸਾ ਕਰਦੀਆਂ ਤਿੰਨ ਕਿਤਾਬਾਂ ਦੇ ਸਰਵਰਕ।
ਮੈਂ ਮਿਲਖਾ ਸਿੰਘ ਨੂੰ ਸਭ ਤੋਂ ਪਹਿਲਾਂ 1958 ਵਿਚ ਬਾਰਾਬੱਤੀ ਸਟੇਡੀਅਮ ਕਟਕ ਵਿਚ ਦੌੜਦਿਆਂ ਦੇਖਿਆ ਸੀ ਅਤੇ ਮਗਰੋਂ ਮੈਂ ਭਾਰਤ ਅਥਲੈਟਿਕ ਫੈਡਰੇਸ਼ਨ ਦੇ ਮੀਤ ਪ੍ਰਧਾਨ ਤੇ ਬਾਅਦ ਵਿਚ ਪ੍ਰਧਾਨ ਹੋਣ ਦੀ ਹੈਸੀਅਤ ਵਿਚ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ, ਜਿਥੇ ਵੀ ਮਿਲਖਾ ਸਿੰਘ ਦੌੜਿਆ, ਨਾਲ ਜਾਂਦਾ ਰਿਹਾ। ਮੈਂ ਦੁਨੀਆ ਵਿਚ ਉਹਦੀਆਂ ਚੜ੍ਹਤਾਂ ਨੂੰ ਅੱਖੀਂ ਵੇਖਿਆ ਹੈ। ਉਸ ਦੀਆਂ ਜਿੱਤਾਂ `ਚੋਂ ਉਪਜੇ ਕੌਮੀ ਗੌਰਵ ਨੂੰ ਜਜ਼ਬਾਤ ਨਾਲ ਮਹਿਸੂਸ ਕੀਤਾ ਹੈ। ਜਿੰਨਾ ਕੁਝ ਇਸ ਇਕੱਲੇ ਬੰਦੇ ਨੇ ਸਾਡੇ ਦੇਸ਼ ਦੇ ਨਾਂ ਨੂੰ ਉੱਚਿਆਂ ਚੁੱਕਣ ਵਿਚ ਸਮਰੱਥਾ ਵਿਖਾਈ ਹੈ, ਉਹ ਹੋਰਨਾਂ ਖੇਤਰਾਂ ਵਿਚ ਅਨੇਕਾਂ ਵਿਅਕਤੀਆਂ ਦੀ ਸਮੂਹਕ ਦੇਣ ਦੇ ਬਰਾਬਰ ਹੈ। ਜਦੋਂ ਉਹ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਦੌੜਿਆ, ਉਦੋਂ ਮੈਂ ਉਹਦੇ ਨਾਲ ਸਾਂ। ਮੁਕਾਬਲੇ ਦੀ ਆਪਣੀ ਮਨੋ-ਪ੍ਰਵਿਰਤੀ ਹੁੰਦੀ ਹੈ। ਇਸ ਵਿਚ ਮਨੁੱਖੀ ਹਿਰਦਾ ਹਨੇਰੀਆਂ ਵਿਚ ਫਸੇ ਪੱਤੇ ਵਾਂਗ ਕੰਬਦਾ ਅਤੇ ਲਰਜ਼ਦਾ ਹੈ। ਰੋਮ ਓਲੰਪਿਕ ਦੀ ਫਾਈਨਲ ਦੌੜ ਤੋਂ ਪਹਿਲਾਂ ਦੀ ਰਾਤ ਮਿਲਖਾ ਸਿੰਘ ਵੀ ਅਜਿਹੇ ਭੰਵਰਾਂ ਵਿਚ ਫਸਿਆ ਹੋਇਆ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਸਵੇਰ ਦੀ ਦੌੜ ਸਹਿਮ ਬਣ ਕੇ ਉਸ ਉਤੇ ਛਾ ਚੁੱਕੀ ਸੀ। ਉਸ ਦੀ ਮਾਨਸਿਕ ਬੇਚੈਨੀ ਨੂੰ ਤਾੜ ਕੇ ਮੈਂ ਉਹਨੂੰ ਓਲੰਪਿਕ ਵਿਲੇਜ ਤੋਂ ਬਾਹਰ ਲੈ ਗਿਆ। ਰੋਮ ਦੇ ਬਾਜ਼ਾਰ ਵਿਚ ਘੁਮਾਉਂਦਿਆਂ ਮੈਂ ਮਿਲਖਾ ਸਿੰਘ ਨੂੰ ਸਟੇਡੀਅਮ ਦਾ ਸਹਿਮ ਭੁਲਾ ਕੇ ਪੰਜਾਬ ਦੇ ਮਾਹੌਲ ਵਿਚ ਲੈ ਗਿਆ। ਜਦੋਂ ਅਸੀਂ ਵਾਪਸ ਹੋਟਲ ਮੁੜੇ ਤਾਂ ਉਹ ਤਾਜ਼ਗੀ ਮਹਿਸੂਸ ਕਰ ਰਿਹਾ ਸੀ ਅਤੇ ਖੁਸ਼ ਸੀ। ਹੁਣ ਉਹ ਮੁਕਾਬਲੇ ਲਈ ਹਰ ਤਰ੍ਹਾਂ ਤਿਆਰ ਸੀ। ਇਸ ਗੱਲ ਦਾ ਜਿ਼ਕਰ ਕਰਨ ਤੋਂ ਮੇਰਾ ਮਤਲਬ ਹੈ ਕਿ ਮੁਕਾਬਲੇ ਸਮੇਂ ਖਿਡਾਰੀ ਦੀ ਮਾਨਸਿਕ ਅਵਸਥਾ ਅਸਾਧਾਰਨ ਹੋ ਜਾਂਦੀ ਹੈ ਅਤੇ ਦੌੜ ਦਾ ਫਿਕਰ ਉਸ ਨੂੰ ਨੀਂਦ ਨਹੀਂ ਆਉਣ ਦਿੰਦਾ। ਸੰਸਾਰ ਭਰ ਦੇ ਡਾਕਟਰ ਅਤੇ ਮਨੋਵਿਗਿਆਨੀ ਇਸ ਖੋਜ ਵਿਚ ਹਨ ਕਿ ਉਸ ਸਮੇਂ ਦੀ ਅਵਸਥਾ ਨੂੰ ਨਾਰਮਲ ਕਿਵੇਂ ਰੱਖਿਆ ਜਾਵੇ। ਬੇਚੈਨੀ ਤੇ ਬੇਆਰਾਮੀ ਕੱਟਣ ਵਾਲੇ ਦੌੜਾਕ ਦੂਜੇ ਦਿਨ ਚੰਗੇ ਨਤੀਜੇ ਨਹੀਂ ਦੇ ਸਕਦੇ।
ਰੋਮ ਓਲੰਪਿਕ ਦੇ ਸਟੇਡੀਅਮ ਵਿਚ ਜੁੜੇ ਹਜ਼ਾਰਾਂ ਦਰਸ਼ਕ ਉਸ ਦਿਨ ਮਿਲਖਾ ਸਿੰਘ ਦੇ ਹਮਦਰਦ ਸਨ ਅਤੇ ਦੁਆ ਕਰ ਰਹੇ ਸਨ ਕਿ ਉਸ ਦੀ ਹੀ ਜਿੱਤ ਹੋਵੇ ਕਿਉਂਕਿ ਉਹਦੇ ਦੌੜਨ ਦਾ ਸਟਾਈਲ ਏਨਾ ਕੁਦਰਤੀ ਅਤੇ ਸੁੰਦਰ ਸੀ ਜਿਵੇਂ ਪੰਛੀ ਆਪਣੀ ਮੌਜ ਵਿਚ ਉੱਡ ਰਿਹਾ ਹੋਵੇ। ਉਹਦੀ ਬਦਕਿਸਮਤੀ ਸੀ ਕਿ ਉਸ ਨੂੰ ਬਾਹਰਲੀ ਲੇਨ ਮਿਲੀ। ਜੇ ਕਿਤੇ ਅੰਦਰਲੀ ਲੇਨ ਮਿਲੀ ਹੁੰਦੀ ਤਾਂ ਨਿਰਸੰਦੇਹ ਮਿਲਖਾ ਸਿੰਘ ਨੇ ਭਾਰਤ ਨੂੰ 400 ਮੀਟਰ ਦੌੜ ਵਿਚ ਮੈਡਲ ਜਿੱਤ ਕੇ ਦੇਣਾ ਸੀ...।
ਪੁਰਾਤਨ ਸਮਿਆਂ ਵਿਚ ਗਭਰੂਆਂ ਦੀ ਤਾਕਤ ਅਤੇ ਬਾਹੂਬਲ ਨੂੰ ਜੰਗ ਦੇ ਮੈਦਾਨ ਵਿਚ ਪਰਖਿਆ ਜਾਂਦਾ ਸੀ। ਅੱਜਕੱਲ੍ਹ ਜੰਗ ਦਾ ਮੈਦਾਨ ਮਸ਼ੀਨਰੀ ਤੇ ਹਥਿਆਰਾਂ ਨੇ ਮੱਲ ਲਿਆ ਹੈ, ਇਸ ਲਈ ਤਨ ਅਤੇ ਮਨ ਦੀ ਸਮਰੱਥਾ ਨੂੰ ਖੇਡਾਂ ਦੇ ਮੈਦਾਨ ਵਿਚ ਨਿਤਰਨਾ ਪੈਂਦਾ ਹੈ। ਲਗਨ ਤੋਂ ਬਗੈਰ ਅਤੇ ਖਿੱਚ ਪੈਦਾ ਕਰਨ ਤੋਂ ਬਿਨਾ ਇਸ ਨੂੰ ਕਮਾਲ ਦੀ ਅਵਸਥਾ ਤਕ ਨਹੀਂ ਲਿਆਂਦਾ ਜਾ ਸਕਦਾ। ਭਾਈ ਵੀਰ ਸਿੰਘ ਦੀਆਂ ਇਹ ਸਤਰਾਂ ਖਿਡਾਰੀ ਦੇ ਉਦੇਸ਼ ਦੀ ਪੂਰਤੀ ਲਈ ਪੂਰੀਆਂ ਢੁੱਕਵੀਆਂ ਹਨ: ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ।
ਮਿਲਖਾ ਸਿੰਘ ਨੂੰ ਉਹਦੀ ਦੌੜ ਸਮੇਂ ਹੀ ਨਹੀਂ, ਮੈਂ ਉਸ ਨੂੰ ਦੌੜ ਛੱਡ ਦੇਣ ਪਿੱਛੋਂ ਵੀ ਵੱਖ ਵੱਖ ਦੇਸ਼ਾਂ ਵਿਚ ਹੁੰਦੇ ਉਹਦੇ ਮਾਣ ਸਤਿਕਾਰ ਨੂੰ ਅੱਖੀਂ ਵੇਖਿਆ ਹੈ। ਸਿਆਸਤ ਵਿਚ ਪਦਵੀ ਖੁੱਸ ਜਾਣ ਬਾਅਦ ਸਿਆਸਤਦਾਨ ਮਰ ਜਾਂਦਾ ਹੈ ਪਰ ਖਿਡਾਰੀ ਇਕ ਅਜਿਹੀ ਸ਼ਖਸੀਅਤ ਹੁੰਦੀ ਹੈ ਕਿ ਖੇਡ ਛੱਡ ਦੇਣ ਬਾਅਦ ਵੀ ਉਹਦੇ ਮਾਣ ਸਨਮਾਨ ਵਿਚ ਫਰਕ ਨਹੀਂ ਪੈਂਦਾ। ਜਿਵੇਂ ਫਿਲਮ ਦਾ ਕੋਈ ਫਿਲਮ ਸਟਾਰ ਹੁੰਦਾ ਹੈ, ਕੋਈ ਸੰਗੀਤ ਵਿਚ ਸਟਾਰ ਹੁੰਦਾ ਹੈ, ਕੋਈ ਸਟੇਜ ਦਾ ਸਿਤਾਰਾ ਹੁੰਦਾ ਹੈ, ਇਸੇ ਤਰ੍ਹਾਂ ਮਿਲਖਾ ਸਿੰਘ ਖੇਡਾਂ ਦਾ ਸਟਾਰ ਹੈ ਜਿਸ ਦਾ ਨਾਂ ਭਾਰਤ ਦੇ ਚੋਣਵੇਂ ਸਟਾਰਾਂ ਵਿਚ ਸ਼ਾਮਲ ਹੈ।
ਮਿਲਖਾ ਸਿੰਘ ਦਾ ਜੀਵਨ ਉਸ ਦਾ ਨਿੱਜੀ ਨਹੀਂ ਸਗੋਂ ਸਾਰੀ ਕੌਮ ਦੀ ਮਲਕੀਅਤ ਹੈ। ਆਪਣੇ ਕੌਮਾਂਤਰੀ ਮਹੱਤਵ ਦੇ ਤਜਰਬਿਆਂ ਨੂੰ ਜ਼ਬਾਨ ਦੇ ਕੇ ਉਸ ਨੇ ਦੇਸ਼ ਅਤੇ ਕੌਮ ਦੀ ਸੇਵਾ ਕੀਤੀ ਹੈ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਮਿਲਖਾ ਸਿੰਘ ਤੋਂ ਪ੍ਰੇਰਨਾ ਲੈ ਕੇ ਹਰ ਅਸੰਭਵ ਨੂੰ ਸੰਭਵ ਕਰ ਦਿਖਾਉਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਜਿਸ ਗ਼ਰੀਬ ਘਰਾਣੇ ਵਿਚ ਉਹ ਪੈਦਾ ਹੋਇਆ ਅਤੇ ਉਸ ਦੇ ਨਿੱਕੀ ਉਮਰ ਵਿਚ ਹੀ ਯਤੀਮ ਬਣ ਜਾਣ ਦੀ ਵਿਥਿਆ ਰੌਂਗਟੇ ਖੜੇ੍ਹ ਕਰ ਦੇਣ ਵਾਲੀ ਹੈ। ਮਿਲਖਾ ਸਿੰਘ ਦੀ ਹਕੀਕੀ ਦਰਦ ਕਹਾਣੀ ਇਹ ਪੁਸਤਕ ਪੜ੍ਹਨ ਵਾਲੇ ਹਰ ਪਾਠਕ ਦੀ ਹਮਦਰਦੀ ਜਿੱਤੇਗੀ ਅਤੇ ਉਹਦੇ ਸਤਿਕਾਰ ਨੂੰ ਹੋਰ ਵੀ ਡੂੰਘੇਰਿਆਂ ਕਰੇਗੀ।
ਮਿਲਖਾ ਸਿੰਘ ਦੇ ਧੰਨਵਾਦੀ ਸ਼ਬਦ ਹਨ:
ਮੇਰੇ ਘਰ ਦੀ ਕਿੱਲੀ ਉਤੇ ਟੰਗੇ ਹੋਏ ਕਿੱਲਾਂ ਵਾਲੇ ਬੂਟ ਪਿਛਲੇ ਕਾਫੀ ਸਮੇਂ ਤੋਂ ਮੈਨੂੰ ਇਹ ਪੁਸਤਕ ਲਿਖਣ ਦੀ ਚੋਭ ਦਿੰਦੇ ਰਹੇ ਹਨ ਕਿ ਆਪਣੇ ਦੇਸ਼ ਲਈ ਜੋ ਕੰਮ ਮੈਂ ਨਹੀਂ ਕਰ ਸਕਿਆ, ਇਸ ਪੁਸਤਕ ਤੋਂ ਪ੍ਰੇਰਨਾ ਲੈ ਕੇ ਕੋਈ ਹੋਰ ਨੌਜਵਾਨ ਉੱਠੇ ਅਤੇ ਉਸ ਕੰਮ ਨੂੰ ਸਿਰੇ ਚਾੜ੍ਹੇ। ਗ਼ਰੀਬ ਘਰ ਦੀ ਪੈਦਾਇਸ਼, ਯਤੀਮ ਬਚਪਨ ਅਤੇ ਅਤਿਅੰਤ ਮਾਯੂਸ ਜਵਾਨੀ; ਇਨ੍ਹਾਂ ਤਿੰਨਾਂ ਬਦਬਖਤੀਆਂ ਨੇ ਜਿਥੇ ਮੇਰੀ ਸਮਰੱਥਾ ਨੂੰ ਕਮਜ਼ੋਰ ਕੀਤਾ, ਉਥੇ ਮੇਰੇ ਸਾਹਸ ਨੂੰ ਸਾਣ ਚਾੜ੍ਹਨ ਵਿਚ ਮੇਰੀ ਸਹਾਇਤਾ ਵੀ ਕੀਤੀ ਹੈ।
ਮੈਂ ਲਿਖਾਰੀ ਨਹੀਂ, ਖਿਡਾਰੀ ਹਾਂ। ਫੌਜੀਆਂ ਵਾਲਾ ਸਿੱਧਾ ਸਾਦਾ ਸੁਭਾਅ ਹੋਣ ਕਰਕੇ ਮੈਂ ਅਸਲੀਅਤ ਲਿਖ ਦਿੱਤੀ ਹੈ, ਇਸ ਵਿਚ ਕਲਾਕਾਰੀ ਕੋਈ ਨਹੀਂ। ਸੋ ਗ਼ਲਤੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਮੇਰੇ ਪਾਠਕ, ਮੈਨੂੰ ਵਿਸ਼ਵਾਸ ਹੈ ਨਜ਼ਰ-ਅੰਦਾਜ਼ ਕਰ ਦੇਣਗੇ। ਪਾਸ਼ ਅਤੇ ਤਰਸੇਮ ਪੁਰੇਵਾਲ ਦਾ ਧੰਨਵਾਦੀ ਹਾਂ ਜਿਨ੍ਹਾਂ ਇਸ ਪੁਸਤਕ ਨੂੰ ਸਿਰੇ ਚੜ੍ਹਾਉਣ ਵਿਚ ਮੇਰਾ ਹੱਥ ਵਟਾਇਆ। ਅੰਤ ਵਿਚ ਮੈਂ ਇਹ ਪੁਸਤਕ ਦੇਸ਼ ਦੇ ਉਨ੍ਹਾਂ ਖਿਡਾਰੀਆਂ ਦੇ ਨਾਂ ਸੌਂਪਦਾ ਹਾਂ ਜਿਹੜੇ ਖੇਡ ਮੈਦਾਨ ਵਿਚ ਜੌਹਰ ਦਿਖਾਉਂਦੇ ਕਿਸੇ ਦੁਰਘਟਨਾ ਦਾ ਸਿ਼ਕਾਰ ਹੋ ਕੇ ਰੋਜ਼ੀ ਤੋਂ ਆਹਰੀ ਹੋ ਜਾਂਦੇ ਹਨ ਜਾਂ ਆਪਣੇ ਪਿੱਛੇ ਆਪਣੇ ਗ਼ਰੀਬ ਪਰਿਵਾਰ ਛੱਡ ਜਾਂਦੇ ਹਨ। ਮੇਰੇ ਮਰਨ ਬਾਅਦ ਇਸ ਪੁਸਤਕ ਦੀ ਸਾਰੀ ਵੱਟਤ ਮੈਂ ਆਲ ਇੰਡੀਆ ਅਥਲੀਟਸ ਵੈਲਫੇਅਰ ਐਸੋਸੀਏਸ਼ਨ ਦੇ ਨਾਂ ਸਮਰਪਤ ਕਰਦਾ ਹਾਂ। -ਮਿਲਖਾ ਸਿੰਘ
ਇਹੋ ਕਿਤਾਬ ਹੈ ਜੋ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਭਾਗ ਮਿਲਖਾ ਭਾਗ’ ਦਾ ਆਧਾਰ ਬਣੀ। ਆਪਣੀ ਹੱਡਬੀਤੀ ਉਤੇ ਫਿਲਮ ਬਣਾਉਣ ਦਾ ਮਿਲਖਾ ਸਿੰਘ ਨੇ ਕੇਵਲ ਇਕ ਰੁਪਈਆ ਸਵੀਕਾਰ ਕੀਤਾ ਸੀ ਤੇ ਕਿਹਾ ਸੀ ਕਿ ਇਸ ਫਿਲਮ ਦਾ ਮੁਨਾਫ਼ਾ ਆਲ ਇੰਡੀਆ ਅਥਲੀਟਸ ਵੈਲਫੇਅਰ ਐਸੋਸੀਏਸ਼ਨ ਨੂੰ ਦਿੰਦੇ ਰਹਿਣਾ। ਦੱਸਣ ਵਾਲੇ ਦੱਸਦੇ ਹਨ ਕਿ ਇਸ ਫਿਲਮ ਨੇ ਖ਼ੂਬ ਮੁਨਾਫ਼ਾ ਕਮਾਇਆ ਜਿਸ ਪਿੱਛੇ ਹੋਰਨਾਂ ਤੋਂ ਬਿਨਾ ਦੌੜਾਕ ਮਿਲਖਾ ਸਿੰਘ ਤੇ ਕਵੀ ਪਾਸ਼ ਦਾ ਵੀ ਯੋਗਦਾਨ ਹੈ।
ਪੀਪਲਜ਼ ਫ਼ੋਰਮ ਬਰਗਾੜੀ ਨੇ 2010 ਵਿਚ ਇਸ ਪੁਸਤਕ ਦੀ ਪੁਨਰ ਐਡੀਸ਼ਨ ਛਾਪਦਿਆਂ ਕੁਝ ਸ਼ਬਦ ਆਪਣੇ ਵੱਲੋਂ ਵੀ ਲਿਖੇ: ਮਿਲਖਾ ਸਿੰਘ ਅਤੇ ਦਾਰਾ ਸਿੰਘ ਪੰਜਾਬੀ ਸਮਾਜ ਦੀਆਂ ਦੋ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਲੋਕ ਮਨਾਂ ਵਿਚ ਐਨੀ ਡੂੰਘੀ ਥਾਂ ਬਣਾਈ ਹੈ ਕਿ ਉਹ ਮਿੱਥ ਦਾ ਦਰਜਾ ਹਾਸਲ ਕਰ ਗਏ ਹਨ। ਜੇ ਕਿਸੇ ਦੇ ਜ਼ੋਰ ਦੀ ਗੱਲ ਕਰਨੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ‘ਤੂੰ ਕਿਤੇ ਦਾਰਾ ਸਿੰਘ ਹੈਂ’ ਅਤੇ ਜੇ ਭੱਜਣ ਦੀ ਗੱਲ ਕਰਨੀ ਹੋਵੇ ਤਾਂ ਇਸੇ ਤਰ੍ਹਾਂ ਮਿਲਖਾ ਸਿੰਘ ਦੀ ਉਦਾਹਰਨ ਦੇ ਕੇ ਕਿਹਾ ਜਾਂਦਾ ਹੈ।
ਅੱਖੀਂ ਡਿੱਠਾ ਮਿਲਖਾ ਸਿੰਘ-ਤਰਸੇਮ ਪੁਰੇਵਾਲ
1972 ਵਿਚ ਮਿਊਨਿਖ (ਜਰਮਨੀ) ਵਿਖੇ ਓਲੰਪਿਕ ਹੋਈ ਤਾਂ ਮਿਲਖਾ ਸਿੰਘ ਨੂੰ ਵਿਸ਼ੇਸ਼ ਸੱਦੇ ਉਤੇ ਬੁਲਾ ਕੇ ਓਲੰਪਿਕ ਵਿਲੇਜ ਵਿਚ ਹੀ ਰਹਾਇਸ਼ ਦੇ ਰੱਖੀ ਸੀ। ਮੈਂ ਉਸ ਦੇ ਕਮਰੇ ਦਾ ਭਾਈਵਾਲ ਸਾਂ। ਰੋਮ ਓਲੰਪਿਕ ਵਿਚ ਮਿਲਖਾ ਸਿੰਘ ਜਦੋਂ 400 ਮੀਟਰ ਦੀ ਫਾਈਨਲ ਦੌੜ ਵਿਚ ਦੌੜਿਆ ਸੀ ਤਾਂ ਉਸ ਦੇ ਨਾਲ ਜਰਮਨ ਦਾ ਕਾਫਮੈਨ ਵੀ ਮੁਕਾਬਲੇ `ਤੇ ਸੀ। ਜਰਮਨ ਟੈਲੀਵਿਜ਼ਨ ਵਾਲੇ ਇਸ ਦੌੜ ਨੂੰ ਘੜੀ ਮੁੜੀ ਦਿਖਾ ਰਹੇ ਸਨ। ਇੰਜ ਉਹਦੇ ਨਾਲ ਜੂੜੇ ਵਾਲਾ ਮਿਲਖਾ ਸਿੰਘ ਵੀ ਜਾਣੀ ਪਛਾਣੀ ਹਸਤੀ ਬਣ ਚੁੱਕਾ ਸੀ। ਫੋਟੋ ਖਿਚਵਾਉਣ ਵਾਲੀਆਂ ਕੁੜੀਆਂ ਦਾ ਹਜੂਮ ਮਿਲਖਾ ਸਿੰਘ ਨੂੰ ਹਰ ਸਮੇਂ ਸ਼ਹਿਦ ਦੀਆਂ ਮੱਖੀਆਂ ਵਾਂਗੂੰ ਘੇਰੀ ਰੱਖਦਾ...। ਮਿਊਨਿਖ ਓਲੰਪਿਕ ਦੇ ਉਦਘਾਟਨ ਸਮੇਂ ਭਾਰਤ, ਬਰਤਾਨੀਆ, ਕੀਨੀਆ ਅਤੇ ਯੂਰਪ ਦੇ ਹੋਰ ਕਈਆਂ ਦੇਸ਼ਾਂ ਤੋਂ ਕਾਫੀ ਅਜਿਹੇ ਪੰਜਾਬੀ ਆਏ ਹੋਏ ਸਨ ਜਿਨ੍ਹਾਂ ਕੋਲ ਟਿਕਟਾਂ ਦਾ ਕੋਈ ਪ੍ਰਬੰਧ ਨਹੀਂ ਸੀ। ਸਟੇਡੀਅਮ ਤਕ ਪਹੁੰਚਣ ਲਈ ਸੱਤ ਜਗ੍ਹਾ ਚੈਕਿੰਗ ਹੋ ਰਹੀ ਸੀ।
ਇਹ ਸਾਰੇ ਲੋਕ ਮਿਲਖਾ ਸਿੰਘ ਨੂੰ ਕਹਿੰਦੇ ਸਨ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਅੰਦਰ ਲੰਘਾਉਣ। ਸਿਫਾਰਸ਼ ਨਾਲ ਇਕ ਅੱਧ ਤਾਂ ਲੰਘ ਜਾਂਦਾ ਪਰ ਪੰਜਾਹ ਬੰਦੇ ਕਿਵੇਂ ਲੰਘਾਏ ਜਾ ਸਕਦੇ ਸਨ? ਇਥੇ ਮੈਂ ਮਿਲਖਾ ਸਿੰਘ ਦੀ ਕੌਮਾਂਤਰੀ ਸ਼ੋਹਰਤ ਵੇਖ ਹੈਰਾਨ ਹੋ ਗਿਆ! ਉਹ ਅੱਗੇ-ਅੱਗੇ ਤੇ ਪੰਜਾਹ ਪੰਜਾਬੀ ਉਹਦੇ ਪਿੱਛੇ-ਪਿੱਛੇ। ਹਰ ਗੇਟ ਕੀਪਰ ਮਿਲਖਾ ਸਿੰਘ ਨੂੰ ਸਲੂਟ ਮਾਰੇ ਤੇ ਫਾਟਕ ਖੁੱਲ੍ਹ ਜਾਇਆ ਕਰਨ। ਮੈਨੂੰ ਇਹ ਸੀਨ ਉਸੇ ਕਿਸਮ ਦਾ ਲੱਗਾ ਜਦੋਂ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ `ਚੋਂ ਬਾਹਰ ਨਿਕਲੇ ਤਾਂ ਕੈਦੀ ਰਾਜਿਆਂ ਦਾ ਕਾਫ਼ਲਾ ਉਨ੍ਹਾਂ ਦਾ ਲੜ ਫੜ ਕੇ ਰਿਹਾਅ ਹੋ ਗਿਆ ਸੀ...।
ਮਿਊਨਿਖ ਓਲੰਪਿਕ ਦਾ ਪ੍ਰਬੰਧ ਕਰ ਰਹੀ ਪੁਲਿਸ ਦਾ ਇਨਚਾਰਜ ਮਿ. ਕਿੰਡਰ ਸੀ ਜੋ ਮਿਲਖਾ ਸਿੰਘ ਨਾਲ 1960 ਵਿਚ ਰੋਮ ਵਿਖੇ ਫਾਈਨਲ `ਚ ਦੌੜਿਆ ਸੀ। ਮਿਲਖਾ ਸਿੰਘ ਨੂੰ ਮਿਲਣ ਸਮੇਂ ਉਸ ਦੇ ਸ਼ਬਦ ਸਨ: ਤੈਨੂੰ ਮਿਲ ਕੇ ਮੈਂ ਅੱਜ ਬਾਰਾਂ ਵਰ੍ਹੇ ਪਿਛਲੀ ਉਮਰ ਦੇ ਅਹਿਸਾਸ ਵਿਚ ਜਜ਼ਬਾਤੀ ਹੋ ਗਿਆ ਹਾਂ ਅਤੇ ਮੇਰੇ ਪੈਰ ਮੱਲੋਮੱਲੀ ਮੈਨੂੰ ਟਰੈਕ ਵੱਲ ਨੂੰ ਖਿੱਚਦੇ ਦੌੜਦੇ ਹਨ...। ਅਜਿਹੇ ਜਜ਼ਬਾਤ ਪ੍ਰਗਟਾਉਣ ਵਾਲੇ ਅਣਗਿਣਤ ਖਿਡਾਰੀ ਮਿਲਖਾ ਸਿੰਘ ਨੂੰ ਮਿਊਨਿਖ ਵਿਚ ਮਿਲੇ। ਮਿਲਖਾ ਸਿੰਘ ਨਾਲ ਫਿਰ ਤੁਰ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਸਿਆਸੀ ਤੌਰ `ਤੇ ਲੋਕ ਹਿੰਦੋਸਤਾਨ ਨੂੰ ਨਹਿਰੂ ਕਰਕੇ, ਫਿਲਮੀ ਸੰਸਾਰ ਵਿਚ ਰਾਜ ਕਪੂਰ ਕਰਕੇ ਅਤੇ ਖੇਡ ਜਗਤ ਵਿਚ ਮਿਲਖੇ ਕਰਕੇ ਹੀ ਜਾਣਦੇ ਅਤੇ ਸਤਿਕਾਰਦੇ ਹਨ।
ਹੁਣ ਪੁਸਤਕ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦੇ ਪਾਸ਼ ਹੱਥੋਂ ਲਿਖੀ ਜਾਣ ਦਾ ਪਿਛੋਕੜ ਵੀ ਸੁਣ  ਲਓ। ਤਰਸੇਮ ਪੁਰੇਵਾਲ ਮਿਲਖਾ ਸਿੰਘ ਦਾ ਦੋਸਤ ਬਣ ਗਿਆ ਹੋਇਆ ਸੀ। ਉਹ ਤੇਜ਼-ਤਰਾਰ ਮੀਡੀਆਕਾਰ ਸੀ ਤੇ ਸਾਊਥਾਲ ਤੋਂ ਸਚਿੱਤਰ ਪੰਜਾਬੀ ਸਪਤਾਹਿਕ ‘ਦੇਸ ਪ੍ਰਦੇਸ’ ਕੱਢਦਾ ਸੀ। 
ਉਸ ਲਈ ਉਹ ਕੁਝ ਮੈਟਰ ਪਾਸ਼ ਰਾਹੀਂ ਵੀ ਪੰਜਾਬ ਤੋਂ ਮੰਗਵਾਉਂਦਾ ਸੀ। ਪਾਸ਼ ਉਦੋਂ ਬੇਰੁਜ਼ਗਾਰ ਸੀ। ਪਾਸ਼ ਦੀ ਕੁਝ ਮਦਦ ਕਰਨੀ ਸੋਚ ਕੇ ਉਸ ਨੇ ਮਿਲਖਾ ਸਿੰਘ ਨੂੰ ਕਿਹਾ ਕਿ ਤੁਸੀਂ ਮਸ਼ਹੂਰ ਖਿਡਾਰੀ ਓ, ਤੁਹਾਡੀ ਜੀਵਨੀ ਮੈਂ ਪਾਸ਼ ਤੋਂ ਲਿਖਵਾ ਦਿੰਦਾ ਹਾਂ। ਤੁਸੀਂ ਸਿਰਫ਼ ਨੋਟਿਸ ਦੇ ਦੇਣੇ। ਹੁਣ ਤੁਸੀਂ ਸਕੂਲਾਂ ਦੇ ਸਪੋਰਟਸ ਡਾਇਰੈਕਟਰ ਹੋ। ਤੁਹਾਡੀ ਜੀਵਨੀ ਫਟਾਫਟ ਸਕੂਲਾਂ ਵਿਚ ਲੱਗ ਸਕਦੀ ਹੈ। ਪਾਸ਼ ਮੌਜੀ ਸੁਭਾਅ ਦਾ ਧਨੰਤਰ ਲੇਖਕ ਸੀ। ਉਸ ਨੇ ਭਾੜੇ ਦੀ ਥਾਂ ਮਿਲਖਾ ਸਿੰਘ ਦੀ ਜੀਵਨੀ ਪੂਰੀ ਰੂਹ ਨਾਲ ਲਿਖੀ ਪਰ ਲਿਖੀ ਲਮਕਾ-ਲਮਕਾ ਕੇ। ਮਿਲਖਾ ਸਿੰਘ ਨੂੰ ਤਲਵੰਡੀ ਸਲੇਮ ਦੇ ਕਈ ਗੇੜੇ ਮਾਰਨੇ ਪਏ ਕਿ ਛੇਤੀ ਕੰਮ ਮੁਕਾਵੇ। ਇਹਦਾ ਚਸ਼ਮਦੀਦ ਗਵਾਹ ਸ਼ਮਸ਼ੇਰ ਸਿੰਘ ਸੰਧੂ ਹੈ। ਉਹਦੇ ਕੋਲ ਲੇਖਕਾਂ ਤੇ ਕਲਾਕਾਰਾਂ ਦੇ ਬਥੇਰੇ ਭੇਤ ਹਨ। 1990 ਵਿਚ ਪਾਸ਼ ਦੇ ਪਿਤਾ ਸੋਹਣ ਸਿੰਘ ਸੰਧੂ ਮੈਨੂੰ ਬੇਕਰਜ਼ਫੀਲਡ ਮੇਰੇ ਭਰਾ ਭਜਨ ਸੰਧੂ ਦੇ ਘਰ ਮਿਲੇ ਤਾਂ ਚਲਦੀਆਂ ਗੱਲਾਂ `ਚ ਦੱਸਣ ਲੱਗੇ- 1974 `ਚ ਪਾਸ਼ ਦੀ ਗ੍ਰਿਫਤਾਰੀ ਵੇਲੇ ਮੈਂ ਚੰਡੀਗੜ੍ਹ ਮਿਲਖਾ ਸਿੰਘ ਦੀ ਮਦਦ ਲੈਣ ਗਿਆ ਸਾਂ ਤੇ ਰਾਤ ਉਨ੍ਹਾਂ ਦੇ ਘਰ ਹੀ ਰਿਹਾ ਸਾਂ। ਇੰਜ ਮਿਲਖਾ ਸਿੰਘ ਸੰਕਟ ਸਮੇਂ ਪਾਸ਼ ਦੀ ਮਦਦ `ਤੇ ਵੀ ਆਇਆ ਸੀ।
ਸਿ਼ਕਾਰੀ ਮਿਲਖਾ ਸਿੰਘ-ਮਨਮੋਹਨ ਸਿੰਘ ਆਈਏਐੱਸ
ਮਿਲਖਾ ਸਿੰਘ ਸਿਰਫ਼ ਫਲਾਈਂਗ ਸਿੱਖ ਹੀ ਨਹੀਂ ਸਗੋਂ ‘ਸਿ਼ਕਾਰੀ ਸਿੱਖ’ ਵੀ ਹੈ। ਇਹ ਗੱਲ ਵੱਖਰੀ ਹੈ ਕਿ ਕਦੀ-ਕਦੀ ਉਹ ਆਪਣੇ ਕੀਤੇ ਹੋਏ ਫਾਇਰ ਦੇ ਕਾਰਤੂਸ ਨਾਲੋਂ ਵੀ ਤੇਜ਼ ਭੱਜ ਜਾਂਦਾ ਹੈ। ਉਹਦੇ ਨਾਲ ਸਿ਼ਕਾਰ ਖੇਡਣ ਦਾ ਸੁਆਦ ਆ ਜਾਂਦਾ ਹੈ। ਇਕ ਵਾਰ ਜੰਗਲ ਵਿਚ ਸਰਦੀਆਂ ਦੀ ਸ਼ਾਮ ਸੀ। ਅਸੀਂ ਸਿ਼ਕਾਰ ਤੋਂ ਵਾਪਸ ਘਰ ਵੱਲ ਪਰਤ ਰਹੇ ਸਾਂ। ਅਗਲੇ ਮੋੜ `ਤੇ ਮਿਲਖਾ ਸਿੰਘ ਬਿਜਲੀ ਦੀ ਲਿਸ਼ਕੋਰ ਵਾਂਗੂੰ ਪਿਛਾਂਹ ਨੂੰ ਭੱਜਿਆ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਇਸ ਹਾਦਸੇ ਬਾਰੇ ਪੁੱਛ ਸਕਦਾ, ਉਹ ਆਪਣੀ ਚਾਰ ਸੌ ਮੀਟਰ ਦੀ ਦੌੜ, ਦੌੜ ਚੁੱਕਿਆ ਸੀ। ਹੋਇਆ ਇਹ ਸੀ ਕਿ ਮਿਲਖਾ ਸਿੰਘ ਨੇ ਸੂਰਜ ਦੀ ਪਲੱਤਣੀ ਲੋਅ ਵਿਚ ਖੜੱਪਾ ਸੱਪ ਵੇਖ ਲਿਆ ਸੀ। ਮੈਨੂੰ ਪੱਕਾ ਯਕੀਨ ਹੈ ਕਿ ਇਹ ਖੜੱਪਾ ਸੱਪ ਨਹੀਂ ਸੀ, ਸਿਰਫ਼ ਉਸ ਨੂੰ ਭੁਲੇਖਾ ਪਿਆ ਸੀ। ਪਰ ਚਲੋ, ਜੇ ਖੜੱਪਾ ਹੋਵੇਗਾ ਵੀ ਤਾਂ ਉਸ ਗ਼ਰੀਬ ਜਾਨਵਰ ਨੇ ਮਿਲਖਾ ਸਿੰਘ ਦੀ ਸਭ ਤੋਂ ਤੇਜ਼ ਦੌੜ ਵੇਖਣ ਦਾ ਸੁਆਦ ਲੈ ਲਿਆ ਹੋਵੇਗਾ!
ਸਿ਼ਕਾਰ ਸਮੇਂ ਕਈ ਅਜੀਬ ਘਟਨਾਵਾਂ ਵਾਪਰ ਜਾਂਦੀਆਂ ਹਨ। ਇਕ ਵਾਰ ਅਸੀਂ ਗ਼ਲਤੀ ਨਾਲ ਮਖਿਆਲ ਛੇੜ ਬੈਠੇ ਤਾਂ ਸ਼ਹਿਦ ਦੀਆਂ ਮੱਖੀਆਂ ਨੇ ਸਾਨੂੰ ਘੇਰ ਲਿਆ। ਅਸੀਂ ਬਾਕੀਆਂ ਨੇ ਤਾਂ ਲਾਗਲੇ ਖੇਤ ਦੀ ਫਸਲ ਵਿਚ ਮੂੰਹ-ਸਿਰ ਲਕੋ ਲਏ ਪਰ ਮਿਲਖਾ ਸਿੰਘ ਮੱਖੀਆਂ ਨਾਲੋਂ ਕਿਤੇ ਤੇਜ਼ ਉਡਦਾ ਹੋਇਆ ਮੀਲ ਭਰ ਦੂਰ ਖੜੋਤੀ ਕਾਰ ਵਿਚ ਮਿੰਟਾਂ ਸਕਿੰਟਾਂ `ਚ ਜਾ ਲੁਕਿਆ। ਉਹਦੀ ਕਹਾਣੀ, ਜੀਵਨ ਦੀਆਂ ਦੁਸ਼ਵਾਰੀਆਂ, ਬਚਪਨ ਦੀਆਂ ਬਦਨਸੀਬੀਆਂ ਅਤੇ ਪਿਛੋਕੜ ਦੀਆਂ ਕਮਜ਼ੋਰੀਆਂ ਉਤੇ ਜਿੱਤ ਪ੍ਰਾਪਤ ਕਰ ਕੇ, ਫਲਾਈਂਗ ਸਿੱਖ ਦੀ ਇੱਜ਼ਤ ਅਤੇ ਸ਼ਾਨ ਹਾਸਲ ਕਰਨ ਦੀ ਘਟਨਾਵਾਂ ਭਰੀ ਹਕੀਕਤ ਹੈ, ਜਿਥੋਂ ਤਕ ਜਣਾ ਖਣਾ ਨਹੀਂ ਪਹੁੰਚ ਸਕਦਾ।
ਈਮੇਲ: principalsarwansingh@gmail.com

Related Keywords

Germany ,Talwandi ,Punjab ,India ,Kenya ,Milan ,Lombardia ,Italy ,Munich ,Bayern ,Rome ,Lazio ,United Kingdom ,Greece ,Pakistan ,Joga ,Madhya Pradesh ,German ,Milkha Singh ,Tarsem Purewal ,V Milkha Singh ,Raj Kapoor ,Bihar Temple ,Ji Milkha Singh ,Dara Singh ,Singh Milkha ,Tarsem Purewal Milkha Singh ,Singh Sandhu ,I India Federation ,Indian Federation ,Pakistan Division ,Young ,Olympics ,Sports Director ,Sikh Singh Milkha ,Sikh Singh ,Guru Temple ,Punjab Games ,Sikh Milkha Singh ,Her John ,India Federation ,Rome Summer Olympic Games ,Rome Olympics ,Frome Market ,Rome Olympics Stadium ,Style Anna ,Mithu Singh ,Milkha Singh Games ,Milkha Singh Thanksgiving ,Thanksgiving Yes ,India Welfare ,Preview Edition ,Dara Singh Punjabi ,Munich Olympics ,Punjabi Her ,Gate Milkha Singh ,Guru Har Temple ,Gwalior Fort ,Chandigarh Milkha Singh ,Curve Milkha Singh ,ஜெர்மனி ,தல்வண்டி ,பஞ்சாப் ,இந்தியா ,கேந்ய ,மிலன் ,லோம்பார்டியா ,இத்தாலி ,முனிச் ,பேயர்ன் ,ரோம் ,லேஸியோ ,ஒன்றுபட்டது கிஂக்டம் ,கிரீஸ் ,பாக்கிஸ்தான் ,ஜோகா ,மத்யா பிரதேஷ் ,ஜெர்மன் ,மில்கா சிங் ,தற்செம் தூய்மையானது ,ராஜ் கபூர் ,தாரா சிங் ,சிங் சந்து ,இந்தியன் கூட்டமைப்பு ,பாக்கிஸ்தான் பிரிவு ,இளம் ,ஒலிம்பிக்ஸ் ,விளையாட்டு இயக்குனர் ,குரு கோயில் ,பஞ்சாப் விளையாட்டுகள் ,இந்தியா கூட்டமைப்பு ,ரோம் ஒலிம்பிக்ஸ் ,இந்தியா நலன்புரி ,முனிச் ஒலிம்பிக்ஸ் ,குவாலியர் கோட்டை ,

© 2025 Vimarsana

comparemela.com © 2020. All Rights Reserved.