comparemela.com
Home
Live Updates
ਪੈਗਾਸਸ ਦੀ ਸੂਚੀ ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ, ਅਸ਼ੋਕ ਲਵਾਸਾ ਦੇ ਨਾਂ ਵੀ ਸ਼ਾਮਲ : The Tribune India : comparemela.com
ਪੈਗਾਸਸ ਦੀ ਸੂਚੀ 'ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ, ਅਸ਼ੋਕ ਲਵਾਸਾ ਦੇ ਨਾਂ ਵੀ ਸ਼ਾਮਲ : The Tribune India
ਅਪਡੇਟ ਦਾ ਸਮਾਂ :
520
ਨਵੀਂ ਦਿੱਲੀ, 19 ਜੁਲਾਈ
ਮੁੱਖ ਅੰਸ਼
ਆਈਟੀ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਨਾਂ ਵੀ ਸ਼ਾਮਲ
ਇੱਕ ਕੌਮਾਂਤਰੀ ਮੀਡੀਆ ਸਮੂਹ ਨੇ ਇੱਕ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ ਉਨ੍ਹਾਂ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਦੇ ਮੰਤਰੀਆਂ ਅਸ਼ਵਿਨੀ ਵੈਸ਼ਨਵ ਤੇ ਪ੍ਰਹਿਲਾਦ ਜੋਸ਼ੀ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਫੋਨ ਨੰਬਰ ਸ਼ਾਮਲ ਹਨ।
‘ਦਿ ਵਾਇਰ’ ਨਿਊਜ਼ ਪੋਰਟਲ ਜਿਸ ਨੇ ਇਸ ਘਟਨਾ ਨੂੰ ਪੈਗਾਸਸ ਪ੍ਰਾਜੈਕਟ ਦਾ ਨਾਂ ਦਿੱਤਾ ਹੈ, ਨੇ ਕਿਹਾ ਕਿ ਇਨ੍ਹਾਂ ਫੋਨ ਨੰਬਰਾਂ ਦੀ ਸੂਚੀ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਤੇ ਟੀਐੱਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦਾ ਫੋਨ ਨੰਬਰ ਅਤੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ’ਤੇ ਅਪਰੈਲ 2019 ’ਚ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਨਾਲ ਸਬੰਧਤ ਮੁਲਾਜ਼ਮ ਮਹਿਲਾ ਤੇ ਉਸ ਦੇ ਰਿਸ਼ਤੇਦਾਰਾਂ ਦੇ 11 ਫੋਨ ਨੰਬਰ ਵੀ ਸ਼ਾਮਲ ਹਨ।
ਅਭਿਸ਼ੇਕ ਬੈਨਰਜੀ, ਅਸ਼ੋਕ ਲਵਾਸਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸ਼ਵਿਨੀ ਵੈਸ਼ਨਵ ਜੋ ਇਸ ਸਮੇਂ ਭਾਰਤ ਤੇ ਆਈਟੀ ਮੰਤਰੀ ਹਨ, ਉਨ੍ਹਾਂ 300 ਭਾਰਤੀਆਂ ’ਚ ਸ਼ਾਮਲ ਹਨ ਜਿਨ੍ਹਾਂ ਦੀ 2017-19 ਦਰਮਿਆਨ ਜਾਸੂਸੀ ਕੀਤੀ ਗਈ ਹੈ। ਪ੍ਰਹਿਲਾਦ ਜੋਸ਼ੀ ਵੀ ਇਸ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਰਤੇ ਜਾ ਰਹੇ ਦੋਵੇਂ ਫੋਨ ਨੰਬਰ ਜਾਸੂਸੀ ਵਾਲੇ ਫੋਨ ਨੰਬਰਾਂ ਦੀ ਸੂਚੀ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸੂਚੀ ’ਚ ਹੋਰਨਾਂ ਤੋਂ ਇਲਾਵਾ ਜਮਹੂਰੀ ਸੁਧਾਰ ਬਾਰੇ ਐਸੋਸੀਏਸ਼ਨ (ਏਡੀਆਰ) ਦੇ ਜਗਦੀਪ ਛੋਕਰ, ਵਾਇਰਸ ਰੋਗਾਂ ਦੇ ਮਾਹਿਰ ਗਗਨਦੀਪ ਕੰਗ, ਵਸੁੰਧਰਾ ਰਾਜੇ ਸਿੰਧੀਆ ਦੇ ਰਾਜਸਥਾਨ ਦੇ ਮੁੱਖ ਮੰਤਰੀ ਹੋਣ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ, 2014-15 ਦੌਰਾਨ ਸਮ੍ਰਿਤੀ ਇਰਾਨੀ ਦੇ ਦਫ਼ਤਰ ਦੇ ਓਐੱਸਡੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ, ਬਿੱਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਮੁਖੀ ਹਰੀ ਮੈਨਨ ਦੇ ਫੋਨ ਨੰਬਰ ਵੀ ਸ਼ਾਮਲ ਹਨ।
ਪੱਤਰਕਾਰ ਹੇਰਾਂ ਦੀ ਵੀ ਹੋਈ ਜਾਸੂਸੀ
ਜਗਰਾਉਂ (ਪੱਤਰ ਪ੍ਰੇਰਕ): ਪੈਗਾਸਸ ਸਪਾਈਵੇਅਰ ਦੀ ਵਰਤੋਂ ਕਰਕੇ ਜਗਰਾਉਂ ਦੇ ਸੀਨੀਅਰ ਪੱਤਰਕਾਰ ਅਤੇ ‘ਪਹਿਰੇਦਾਰ’ ਅਖਬਾਰ ਦੇ ਸੰਪਾਦਕ ਜਸਪਾਲ ਹੇਰਾਂ ਦੀ ਵੀ ਜਾਸੂਸੀ ਕੀਤੀ ਗਈ ਸੀ। ਭਾਰਤ ਵਿੱਚ ਇਸ ਸਾਫਟਵੇਅਰ ਰਾਹੀਂ ਹੋਈ ਜਾਸੂਸੀ ਕਾਰਨ ਸਮੁੱਚਾ ਭਾਰਤੀ ਮੀਡੀਆ ਹਰਕਤ ਵਿੱਚ ਆ ਗਿਆ ਹੈ। ਇਸ ਸਬੰਧੀ ਮੰਗਲਵਾਰ ਨੂੰ ਜ਼ਿਲ੍ਹੇ ਨਾਲ ਸਬੰਧਤ ਪੱਤਰਕਾਰਾਂ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ।
ਜਾਸੂਸੀ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਹਮਲੇ
ਨਵੀਂ ਦਿੱਲੀ: ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਅੱਜ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਕਈ ਅਹਿਮ ਲੋਕਾਂ ਦੀ ਕਥਿਤ ਤੌਰ ’ਤੇ ਜਾਸੂਸੀ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਕਰਵਾਉਣ ਦੀ ਮੰਗ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਇਸ ਮਾਮਲੇ ਨੂੰ ਲੈ ਕੇ ਤਨਜ਼ ਕੀਤਾ। ਉਨ੍ਹਾਂ ਟਵੀਟ ਕੀਤਾ, ‘ਅਸੀਂ ਜਾਣਦੇ ਹਾਂ ਕਿ ਉਹ ਤੁਹਾਡੇ ਫੋਨ ’ਚ ਸਭ ਕੁਝ ਪੜ੍ਹ ਰਹੇ ਹਨ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਜੇਕਰ ਇਹ ਸਹੀ ਹੈ ਤਾਂ ਮੋਦੀ ਸਰਕਾਰ ਨੇ ਨਿੱਜਤਾ ਦੇ ਅਧਿਕਾਰ ’ਤੇ ਭਿਆਨਕ ਹਮਲਾ ਸ਼ੁਰੂ ਕਰ ਦਿੱਤਾ ਹੈ। ਇਹ ਲੋਕਤੰਤਰ ਦਾ ਅਪਮਾਨ ਹੈ ਅਤੇ ਸਾਡੀ ਆਜ਼ਾਦੀ ’ਤੇ ਵੀ ਇਸ ਦੇ ਕਈ ਮਾੜੇ ਪ੍ਰਭਾਵ ਹਨ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘ਭਾਜਪਾ ਹੁਣ ਭਾਰਤੀ ਜਾਸੂਸ ਪਾਰਟੀ ਬਣ ਗਈ ਹੈ। ਰਾਹੁਲ ਗਾਂਧੀ ਤੇ ਕਈ ਵਿਰੋਧੀ ਨੇਤਾਵਾਂ, ਮੀਡੀਆ ਸਮੂਹਾਂ, ਜੱਜਾਂ ਤੇ ਕਈ ਅਹਿਮ ਹਸਤੀਆਂ ਦੀ ਜਾਸੂਸੀ ਕਰਵਾਈ ਗਈ।’ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਮੁੱਦਾ ਕੌਮੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ ਤੇ ਇਸ ਦੀ ਆਜ਼ਾਦਾਨਾ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੋਦੀ ਜੀ ਡਿਜੀਟਲ ਇੰਡੀਆ ਦਾ ਪ੍ਰਚਾਰ ਕਰਦੇ ਹਨ ਪਰ ਅਸੀਂ ਨਿਗਰਾਨ ਭਾਰਤ ਦੇਖ ਰਹੇ ਹਾਂ। ਸੀਪੀਆਈ (ਐੱਮ) ਨੇ ਕਿਹਾ ਕਿ ਦੋ ਸਾਲ ਪਹਿਲਾਂ ਉਸ ਨੇ ਜਾਸੂਸੀ ਦਾ ਇਹ ਮੁੱਦਾ ਸੰਸਦ ’ਚ ਚੁੱਕਿਆ ਸੀ ਅਤੇ ਮੋਦੀ ਸਰਕਾਰ ਨੇ ਆਪਣੇ ਜਵਾਬ ’ਚ ਉਸ ਸਮੇਂ ਇਹ ਗੱਲ ਪੂਰੀ ਤਰ੍ਹਾਂ ਖਾਰਜ ਨਹੀਂ ਕੀਤੀ ਸੀ ਕਿ ਉਸ ਨੇ ਸਪਾਈਵੇਅਰ ਬਣਾਉਣ ਵਾਲੀ ਕੰਪਨੀ ਐੱਨਐੱਸਓ ਦੀਆਂ ਸੇਵਾਵਾਂ ਨਹੀਂ ਲਈਆਂ। ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ’ਚ ਜ਼ੋਰ-ਸ਼ੋਰ ਨਾਲ ਉਠਾਉਣਗੇ।
-ਪੀਟੀਆਈ
ਐਲਗਾਰ ਪਰਿਸ਼ਦ ਕੇਸ ਨਾਲ ਜੁੜੇ ਵਿਅਕਤੀਆਂ ਦੀ ਵੀ ਜਾਸੂਸੀ
ਨਵੀਂ ਦਿੱਲੀ: ਪੈਗਾਸਸ ਸਪਾਈਵੇਅਰ ਰਾਹੀਂ ਰਾਜਸੀ ਆਗੂਆਂ ਅਤੇ ਪੱਤਰਕਾਰਾਂ ਦੀ ਜਾਸੂਸੀ ਦੇ ਮਾਮਲੇ ’ਚ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਐਲਗਾਰ ਪਰਿਸ਼ਦ ਕੇਸ ਨਾਲ ਜੁੜੇ 8 ਸਮਾਜਿਕ ਕਾਰਕੁਨਾਂ ਦੇ 9 ਨੰਬਰ ਵੀ ਜਾਂਚ ਦੇ ਘੇਰੇ ’ਚ ਸਨ। ਖ਼ਬਰ ਏਜੰਸੀ ‘ਦਿ ਵਾਇਰ’ ਅਤੇ ਭਾਈਵਾਲ ਨਿਊਜ਼ ਆਰਗੇਨਾਈਜ਼ੇਸ਼ਨ ਮੁਤਾਬਕ ਸੂਚੀ ’ਚ ਵਿਲਸਨ ਅਤੇ ਹਨੀ ਬਾਬੂ ਸਮੇਤ ਵਰਨੌਨ ਗੌਂਜ਼ਾਲਵੇਜ਼, ਆਨੰਦ ਤੈਲਤੁੰਬੜੇ, ਸ਼ੋਮਾ ਸੇਨ, ਗੌਤਮ ਨਵਲੱਖਾ, ਅਰੁਣ ਫਰੇਰਾ ਅਤੇ ਸੁਧਾ ਭਾਰਦਵਾਜ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਐਲਗਾਰ ਪਰਿਸ਼ਦ ਕੇਸ ’ਚ ਕਰੀਬ 12 ਹੋਰ ਨੰਬਰ ਵੀ ਸ਼ਾਮਲ ਹਨ ਜੋ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਰਿਸ਼ਤੇਦਾਰਾਂ, ਦੋਸਤਾਂ, ਵਕੀਲਾਂ ਆਦਿ ਦੇ ਹਨ। ਇਸ ਸੂਚੀ ’ਚ ਤੇਲਗੂ ਕਵੀ ਅਤੇ ਲੇਖਕ ਵਰਵਰਾ ਰਾਓ ਦੀ ਧੀ ਪਾਵਨਾ, ਵਕੀਲ ਸੁਰੇਂਦਰ ਗਾਡਗਿਲ ਦੀ ਪਤਨੀ ਮੀਨਲ ਗਾਡਗਿਲ, ਉਨ੍ਹਾਂ ਦੇ ਵਕੀਲਾਂ ਨਿਹਾਲ ਸਿੰਘ ਰਾਠੌੜ ਤੇ ਜਗਦੀਸ਼ ਮੇਸ਼ਰਾਮ, ਸਾਬਕਾ ਮੁਵੱਕਿਲ ਮਾਰੂਤੀ ਕੁਰਵਤਕਰ, ਸੁਧਾ ਭਾਰਦਵਾਜ ਦੀ ਵਕੀਲ ਸ਼ਾਲਿਨੀ ਗੇਰਾ, ਤੈਲਤੁੰਬੜੇ ਦੇ ਦੋਸਤ ਜੇਸਨ ਕੂਪਰ, ਬੇਲਾ ਭਾਟੀਆ, ਕਬੀਰ ਕਲਾ ਮੰਚ ਦੀ ਰੁਪਾਲੀ ਜਾਧਵ ਅਤੇ ਆਦਿਵਾਸੀ ਹੱਕਾਂ ਦੇ ਕਾਰਕੁਨ ਮਹੇਸ਼ ਰਾਊਤ ਦੇ ਨੇੜਲੇ ਸਾਥੀ ਅਤੇ ਵਕੀਲ ਲਾਲਸੂ ਨਾਗੋਟੀ ਦੇ ਨਾਮ ਵੀ ਸ਼ਾਮਲ ਹਨ।
-ਆਈਏਐਨਐਸ
Related Keywords
Jagraon
,
Punjab
,
India
,
Israel
,
Iran
,
New Delhi
,
Delhi
,
Iranian
,
Israeli
,
Rajya Sabha
,
Gandhi Vadra
,
King Scindia Rajasthan
,
Amit Shah
,
Narendra Modi
,
Rahul Gandhi
,
Abhishek Banerjee
,
World Hindu Council
,
Sc Court
,
Parliament Mp Abhishek Banerjee
,
Lok Sabhae Congress
,
Smriti Iranian Office
,
Center Government
,
Issue Parliament
,
Gates Foundation
,
Pacific Juvenile
,
Minister Joshi
,
Commissioner Ashok
,
West Bengal
,
Chief Minister
,
King Scindia Rajasthan Chief Minister
,
Green Menon
,
Jagraon Senior
,
Indian Media
,
General Secretary Gandhi Vadra
,
Modi Government
,
Lok Sabha
,
Monitor India
,
ஜாக்ரான்
,
பஞ்சாப்
,
இந்தியா
,
இஸ்ரேல்
,
இரண்
,
புதியது டெல்ஹி
,
டெல்ஹி
,
இராநியந்
,
இஸ்ரேலி
,
ராஜ்யா சபா
,
அமித் ஷா
,
நரேந்திர மோடி
,
ராகுல் காந்தி
,
அபிஷேக் பானர்ஜி
,
உலகம் இந்து சபை
,
ஸ்க் நீதிமன்றம்
,
மையம் அரசு
,
வாயில்கள் அடித்தளம்
,
அமைச்சர் ஜோஷி
,
ஆணையர் அசோக்
,
மேற்கு பெங்கல்
,
தலைமை அமைச்சர்
,
இந்தியன் மீடியா
,
மோடி அரசு
,
லோக் சபா
,
comparemela.com © 2020. All Rights Reserved.