comparemela.com


ਅਪਡੇਟ ਦਾ ਸਮਾਂ :
100
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਰਾਏਗੜ ਜ਼ਿਲ੍ਹੇ ਦੇ ਪਿੰਡ ਤਲਾਈ ਵਿੱਚ ਢਿੱਗਾਂ ਡਿਗਣ ਵਾਲੀ ਥਾਂ ਦਾ ਦੌਰਾ ਕਰਦੇ ਹੋਏ। -ਫੋਟੋ: ਪੀਟੀਆਈ
ਮੁੰਬਈ, 24 ਜੁਲਾਈ
ਮਹਾਰਾਸ਼ਟਰ ਵਿੱਚ ਪਏ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਕੁਲ ਗਿਣਤੀ 112 ’ਤੇ ਪੁੱਜ ਗਈ ਹੈ, ਇਸ ਦੇ ਨਾਲ ਹੀ 38 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਰਾਏਗੜ੍ਹ ਜ਼ਿਲ੍ਹੇ ਵਿੱਚ ਮੌਤਾਂ ਦੀ ਗਿਣਤੀ ਸ਼ਨਿਚਰਵਾਰ ਨੂੰ 52 ਹੋ ਗਈ ਹੈ। ਇਨ੍ਹਾਂ ਵਿੱਚ ਤਾਲੀਏ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ ਮਰਨ ਵਾਲੇ 37 ਲੋਕ ਵੀ ਸ਼ਾਮਲ ਹਨ। ਇਹ ਜਾਣਕਾਰੀ ਆਫਤ ਪ੍ਰਬੰਧਨ ਵਿਭਾਗ ਵੱਲੋਂ ਦਿੱਤੀ ਗਈ ਹੈ। ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨਿਚਰਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਸੂਬੇ ਵਿੱਚ ਪਏ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਪ੍ਰਤੀ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ। ਇਸ ਮੌਕੇ ਸ੍ਰੀ ਕੋਸ਼ਿਆਰੀ ਨੇ ਰਾਸ਼ਟਰਪਤੀ ਨੂੰ ਸੂਬੇ ਵਿੱਚ ਚੱਲ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਏਗੜ੍ਹ ਜ਼ਿਲ੍ਹੇ ਦੇ ਕੌਂਕਣ ਖੇਤਰ ਵਿੱਚ ਮੀਂਹ ਕਾਰਨ ਹੁਣ ਤੱਕ ਕੁਲ 47 ਜਾਨਾਂ ਜਾ ਚੁੱਕੀਆਂ ਹਨ। ਤਲਾਈ ਪਿੰਡ ਤੋਂ ਇਲਾਵਾ ਇਸੇ ਜ਼ਿਲ੍ਹੇ ਵਿੱਚ ਦੋ ਹੋਰ ਥਾਵਾਂ ’ਤੇ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। 
ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਰਤਨਾਗਿਰੀ ਵਿੱਚ 11 ਅਤੇ ਸਤਾਰਾ ਵਿੱਚ 22 ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ ਕੋਹਲਾਪੁਰ ਵਿੱਚ ਪੰਜ ਮੌਤਾਂ, ਮੁੰਬਈ ਉਪਨਗਰ ਵਿੱਚ ਚਾਰ, ਸਿੰਧੂਦੁਰਗ ’ਚ ਦੋ ਅਤੇ ਪੂਨਾ ਵਿੱਚ ਇੱਕ ਜਣੇ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜ਼ਮੀਨ ਖਿਸਕਣ ਦੀਆਂ ਘਟਨਾਵਾਂ ਮਗਰੋਂ 59 ਲੋਕ ਹੁਣ ਵੀ ਲਾਪਤਾ ਹਨ, ਜਿਨ੍ਹਾਂ ਵਿੱਚੋਂ 53 ਰਾਏਗੜ੍ਹ ਨਾਲ, ਚਾਰ ਸਤਾਰਾ ਅਤੇ ਦੋ ਥਾਣੇ ਨਾਲ ਸਬੰਧਤ ਹਨ। ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ 89 ਲੋਕ ਫੱਟੜ ਹੋ ਚੁੱਕੇ ਹਨ।  ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 1,35,313 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 40,882 ਲੋਕ ਸਿਰਫ਼ ਕੋਹਲਾਪੁਰ ਨਾਲ ਸਬੰਧ ਰੱਖਦੇ ਹਨ। ਵੱਖ ਵੱਖ ਸਰਕਾਰੀ ਏਜੰਸੀਆਂ ਵੱਲੋਂ 21 ਟੀਮਾਂ ਅਤੇ 59 ਕਸ਼ਤੀਆਂ ਨੂੰ ਬਚਾਅ ਕਾਰਜਾਂ ਵਿੱਚ ਲਗਾਇਆ ਗਿਆ ਹੈ।  ਇਸੇ ਦੌਰਾਨ ਤਾਲੀਏ ਪਿੰਡ ਵਿੱਚ ਜ਼ਮੀਨ ਖਿਸਕਣ ਦੇ ਮਾਮਲੇ ਸਬੰਧੀ ਪੁੱਛੇ ਜਾਣ ’ਤੇ ਮਹਾਰਾਸ਼ਟਰ ਦੇ ਉੁਪ ਮੁੱਖ ਮੰਤਰੀ ਅਜੀਤ ਪਵਾਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਤਾਲੀਏ ਪਿੰਡ ਦਾ ਇਲਾਕਾ ਜ਼ਮੀਨ ਖਿਸਕਣ ਵਾਲੇ ਸੰਭਾਵਿਤ ਇਲਾਕਿਆਂ ਵਿੱਚੋਂ ਨਹੀਂ ਹੈ। ਪਰ ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। -ਪੀਟੀਆਈ 
ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਮੈਦਾਨਾਂ ਵਿੱਚ ਵਸਾਇਆ ਜਾਵੇਗਾ: ਊਧਵ ਠਾਕਰੇ
ਮੁੰਬਈ (ਪੀਟੀਆਈ): ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਵੱਧ ਰਹੀਆਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੈਦਾਨੀ ਇਲਾਕਿਆਂ ਵਿੱਚ ਵਸਾਉਣ ਸਬੰਧੀ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੂਰਬੀ ਮਹਾਰਾਸ਼ਟਰ ਦੇ ਇਲਾਕਿਆਂ ਵਿੱਚ ਮੀਂਹ ਪੈਣ ਮਗਰੋਂ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਵੀ ਮੀਂਹ ਵਾਲੇ ਪਾਣੀ ਦੀ ਨਿਕਾਸੀ ਸਬੰਧੀ ਪ੍ਰਬੰਧ ਕਰਨ ਲਈ ਵੀ ਇੱਕ ਯੋਜਨਾ ਤਿਆਰ ਕੀਤੀ ਜਾਵੇਗੀ। 
ਸਤਾਰਾ ਜ਼ਿਲ੍ਹੇ ’ਚ 22 ਲਾਸ਼ਾਂ ਮਿਲੀਆਂ
ਪੁਣੇ: ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ ਦੋ ਥਾਵਾਂ ’ਤੇ ਢਿੱਗਾਂ ਡਿੱਗਣ ਮਗਰੋਂ ਮਲਬੇ ’ਚੋਂ 22 ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਮੁਤਾਬਕ ਅਜੇ ਵੀ 20 ਵਿਅਕਤੀ ਲਾਪਤਾ ਹਨ। ਅੰਬੇਗਰ ਪਿੰਡ ’ਚ ਚਾਰ-ਪੰਜ ਘਰ ਮਲਬੇ ਹੇਠਾਂ ਦੱਬ ਗਏ ਸਨ। ਉਥੇ 11 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਦਕਿ ਚਾਰ ਹੋਰ ਵਿਅਕਤੀ ਅਜੇ ਵੀ ਲਾਪਤਾ ਹਨ। ਦੋ ਲਾਸ਼ਾਂ ਢੋਕਾਵਾਲੇ ਪਿੰਡ ’ਚੋਂ ਮਿਲੀਆਂ ਹਨ। ਉਧਰ ਮੀਰਗਾਓਂ ’ਚੋਂ ਅਜੇ ਤੱਕ ਕੋਈ ਲਾਸ਼ ਨਹੀਂ ਮਿਲੀ ਹੈ। ਪਾਟਨ ਤਹਿਸੀਲ ’ਚ ਪੈਂਦੇ ਤਿੰਨੋਂ ਪਿੰਡਾਂ ’ਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਜ਼ਮੀਨ ਖਿਸਕਣ ਕਾਰਨ ਕਹਿਰ ਟੁੱਟਿਆ ਸੀ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਲਾਪਤਾ ਵਿਅਕਤੀਆਂ ਦੀ ਗਿਣਤੀ 32 ਦੱਸੀ ਸੀ। ਪੁਲੀਸ, ਐੱਨਡੀਆਰਐੱਫ ਅਤੇ ਲੋਕਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। -ਪੀਟੀਆਈ
ਕਰਨਾਟਕ ’ਚ ਭਾਰੀ ਮੀਂਹ ਕਾਰਨ ਨੌਂ ਹਲਾਕ, ਤਿੰਨ ਲਾਪਤਾ
ਬੰਗਲੂਰੂ: ਕਰਨਾਟਕ ’ਚ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਪਏ ਹਨ ਤੇ ਹੁਣ ਤੱਕ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜਦਕਿ ਤਿੰਨ ਵਿਅਕਤੀ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀਂ ਮੀਂਹ ਕਾਰਨ ਸੂਬੇ ’ਚ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਹੇਠਲੇ ਇਲਾਕਿਆਂ ’ਚੋਂ 31,360 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜਦਕਿ 22417 ਲੋਕਾਂ ਨੇ ਸਰਕਾਰ ਨੇ ਖੋਲ੍ਹੇ ਰਾਹਤ ਕੈਂਪਾਂ ’ਚ ਸ਼ਰਨ ਲਈ ਹੋਈ ਹੈ। ਰਾਜ ਆਫਤ ਪ੍ਰਬੰਧ ਅਥਾਰਿਟੀ ਤੋਂ ਹਾਸਲ ਅੰਕੜਿਆਂ ਅਨੁਸਾਰ ਹੁਣ ਤੱਕ 283 ਪਿੰਡ ਮੀਂਹ ਦੀ ਮਾਰ ਹੇਠ ਆਏ ਹਨ ਤੇ ਇਸ ਨਾਲ 36,498 ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ। ਮੀਂਹ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋਈ ਹੈ ਤੇ 2600 ਦੇ ਕਰੀਬ ਮਕਾਨ ਨੁਕਸਾਨੇ ਗਏ ਹਨ ਅਤੇ 78 ਪਸ਼ੂਆਂ ਦੀ ਮੀਂਹ ਕਾਰਨ ਮੌਤ ਹੋਈ ਹੈ। -ਪੀਟੀਆਈ
ਖ਼ਬਰ ਸ਼ੇਅਰ ਕਰੋ

Related Keywords

Mumbai ,Maharashtra ,India ,Pune ,Ram Nath ,Bhagat Singh , ,July Maharashtra ,Raigad District ,President Ramnath ,Maharashtra Governor Bhagat Singh ,Maharashtra Chief Minister ,Thackeray Mumbai ,Chief Minister Thackeray ,View State Government Hill ,East Maharashtra ,Maharashtra District ,மும்பை ,மகாராஷ்டிரா ,இந்தியா ,புனே ,ரேம் நாத் ,பகத் சிங் ,ரெய்காட் மாவட்டம் ,ப்ரெஸிடெஂட் ராம்நாத் ,மகாராஷ்டிரா கவர்னர் பகத் சிங் ,மகாராஷ்டிரா தலைமை அமைச்சர் ,தலைமை அமைச்சர் தாக்கரே ,கிழக்கு மகாராஷ்டிரா ,மகாராஷ்டிரா மாவட்டம் ,

© 2025 Vimarsana

comparemela.com © 2020. All Rights Reserved.