comparemela.com
Home
Live Updates
ਮਿਸ਼ਨ ਜਿੱਤੇਗਾ ਪੰਜਾਬ ਲਈ ਸਭ ਨੂੰ ਨਾਲ ਲੈ ਕੇ ਚੱਲਾਂਗਾ: ਸਿੱਧੂ : The Tribune India : comparemela.com
ਮਿਸ਼ਨ 'ਜਿੱਤੇਗਾ ਪੰਜਾਬ' ਲਈ ਸਭ ਨੂੰ ਨਾਲ ਲੈ ਕੇ ਚੱਲਾਂਗਾ: ਸਿੱਧੂ : The Tribune India
ਅਪਡੇਟ ਦਾ ਸਮਾਂ :
690
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨਾਲ ਚੰਡੀਗੜ੍ਹ ’ਚ ਇਕਜੁੱਟਤਾ ਜ਼ਾਹਿਰ ਕਰਦੇ ਹੋਏ ਪਾਰਟੀ ਆਗੂ। -ਫੋਟੋ: ਮਨੋਜ ਮਹਾਜਨ
ਚਰਨਜੀਤ ਭੁੱਲਰ
ਮੁੱਖ ਅੰਸ਼
ਸਿੱਧੂ ਦੀ ਕੈਪਟਨ ਦੇ ਵਫਾਦਾਰਾਂ ਨਾਲ ਮੁਲਾਕਾਤਾਂ ਜਾਰੀ
ਕੈਪਟਨ ਵੱਲੋਂ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਭਲਕੇ ਲੰਚ ਦਾ ਦਿੱਤਾ ਸੱਦਾ ਕੋਈ ਅਫਵਾਹ
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਕਿਹਾ ਕਿ ਉਹ ਕਾਂਗਰਸੀ ਕਿਲਾ ਮਜ਼ਬੂਤ ਕਰਨ ਲਈ ਪਾਰਟੀ ਦੇ ਹਰ ਮੈਂਬਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਉਹ ਆਪਣੇ ਮਿਸ਼ਨ ‘ਜਿੱਤੇਗਾ ਪੰਜਾਬ’ ਨੂੰ ਪੂਰਾ ਕਰਨ ਲਈ ‘ਪੰਜਾਬ ਮਾਡਲ’ ਅਤੇ ਹਾਈਕਮਾਨ ਦੇ 18 ਨੁਕਾਤੀ ਏਜੰਡੇ ਦੇ ਨਜ਼ਰੀਏ ਤੋਂ ਮੈਦਾਨ ’ਚ ਉਤਰਨਗੇ ਤਾਂ ਜੋ ਲੋਕਾਂ ਦੀ ਤਾਕਤ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਸਫਰ ਦੀ ਸ਼ੁਰੂਆਤ ਹੋਈ ਹੈ ਅਤੇ ਕਾਂਗਰਸ ਦੇ ਹਰ ਮੈਂਬਰ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।
ਸਿੱਧੂ ਨੇ ਅੱਜ ਪਹਿਲਾ ਟਵੀਟ ਕਰਕੇ ਉਨ੍ਹਾਂ ਲੋਕਾਂ ਨੂੰ ਅਸਿੱਧੇ ਤੌਰ ’ਤੇ ਸਾਫ ਸੁਨੇਹਾ ਦੇ ਦਿੱਤਾ ਹੈ ਜੋ ਉਨ੍ਹਾਂ ਨੂੰ ‘ਆਊਟਸਾਈਡਰ’ ਦੱਸਦੇ ਰਹੇ ਹਨ। ਉਨ੍ਹਾਂ ਕਿਹਾ,‘‘ਮੇਰੇ ਪਿਤਾ ਨੇ ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖਤਿਆਰੀ ਅੱਗੇ ਸਾਰਿਆਂ ’ਚ ਵੰਡਣ ਲਈ ਕਾਂਗਰਸੀ ਵਰਕਰ ਵਜੋਂ ਰੱਜਿਆ-ਪੁੱਜਿਆ ਘਰ ਛੱਡ ਕੇ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲਿਆ ਜਿਸ ਦੇ ਖਮਿਆਜ਼ੇ ਵੀ ਭੁਗਤਣੇ ਪਏ।’’ ਉਨ੍ਹਾਂ ਆਪਣੇ ਪਿਤਾ ਦੇ ਜ਼ਿਲ੍ਹਾ ਪ੍ਰਧਾਨ, ਵਿਧਾਇਕ, ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਐਡਵੋਕਟ ਜਨਰਲ ਰਹੇ ਹੋਣ ਦੇ ਵੇਰਵੇ ਵੀ ਸਾਂਝੇ ਕੀਤੇ। ਕਾਫੀ ਉਤਸ਼ਾਹ ’ਚ ਦਿਖ ਰਹੇ ਨਵਜੋਤ ਸਿੱਧੂ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਈਕਮਾਨ ਨੇ ਭਰੋਸਾ ਕਰਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਜਿਸ ਨੂੰ ਉਹ ਬਤੌਰ ਨਿਮਾਣਾ ਵਰਕਰ ਬਣ ਕੇ ਪੂਰਾ ਕਰਨਗੇ।
ਕਾਂਗਰਸ ਪ੍ਰਧਾਨ ਨੇ ਪਾਰਟੀ ਦੇ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਮਿਲਣੀ ਮੁਹਿੰਮ ਨੂੰ ਅੱਜ ਵੀ ਜਾਰੀ ਰੱਖਿਆ। ਹਾਈਕਮਾਨ ਤਰਫੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਐਲਾਨ ਜਾਣ ਮਗਰੋਂ ਕਾਂਗਰਸ ’ਚ ਉਤਸ਼ਾਹ ਨਜ਼ਰ ਆਉਣ ਲੱਗ ਪਿਆ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਮੰਤਰੀ ਰਜ਼ੀਆ ਸੁਲਤਾਨਾ, ਵਿਧਾਇਕ ਰਣਦੀਪ ਨਾਭਾ, ਪਰਮਿੰਦਰ ਪਿੰਕੀ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਦੀ ਮਾਝਾ ਬ੍ਰਿਗੇਡ, ਜਿਸ ਨੇ ਕਦੇ ਅਮਰਿੰਦਰ ਸਿੰਘ ਦੇ ਮਾਝੇ ’ਚ ਪੈਰ ਲਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ, ਨੇ ਅੱਜ ਆਪਣੀ ਤਾਕਤ ਦਾ ਵਿਖਾਵਾ ਕੀਤਾ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ’ਤੇ ਕਰੀਬ ਪੌਣੇ ਤਿੰਨ ਦਰਜਨ ਵਿਧਾਇਕ ਹਾਜ਼ਰ ਹੋਏ ਜਿਨ੍ਹਾਂ ’ਚ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ, ਰਜ਼ੀਆ ਸੁਲਤਾਨਾ ਅਤੇ ਚਰਨਜੀਤ ਚੰਨੀ ਮੁੱਖ ਤੌਰ ’ਤੇ ਹਾਜ਼ਰ ਸਨ। ਸਿੱਧੂ ਪਹਿਲਾਂ ਪੁਰਾਣੇ ਪ੍ਰਧਾਨ ਸੁਨੀਲ ਜਾਖੜ ਦੇ ਘਰ ਗਏ ਜਿਥੋਂ ਉਹ ਜਾਖੜ ਨੂੰ ਨਾਲ ਲੈ ਕੇ ਬਾਜਵਾ ਦੇ ਘਰ ਪੁੱਜੇ। ਹਾਈਕਮਾਨ ਤਰਫੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਐਲਾਨੇ ਜਾਣ ਮਗਰੋਂ ਰਾਤੋਂ ਰਾਤ ਹੀ ਕੈਪਟਨ ਖੇਮੇ ਨਾਲ ਜੁੜੇ ਬਹੁਗਿਣਤੀ ਵਿਧਾਇਕਾਂ ਨੇ ਪਾਲਾ ਬਦਲ ਲਿਆ ਹੈ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੀ ਨਵਜੋਤ ਸਿੱਧੂ ਦਾ ਸਵਾਗਤ ਕੀਤਾ। ਸਿੱਧੂ ਦੀ ਗੱਡੀ ਚਲਾਉਣ ਵਾਲਿਆਂ ’ਚ ਰਾਜਾ ਵੜਿੰਗ, ਕੁਲਬੀਰ ਜ਼ੀਰਾ ਅਤੇ ਚਰਨਜੀਤ ਚੰਨੀ ਸ਼ਾਮਲ ਰਹੇ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਰਜਨ ਦੇ ਕਰੀਬ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਰਾਜ ਕੁਮਾਰ ਵੇਰਕਾ, ਮਦਨ ਲਾਲ ਜਲਾਲਪੁਰ, ਨਵਤੇਜ ਚੀਮਾ ਆਦਿ ਸ਼ਾਮਿਲ ਸਨ। ਭਾਵੇਂ ਇਸ ਨੂੰ ਸਿਆਸੀ ਲਹਿਜੇ ਤੋਂ ਦੇਖਿਆ ਜਾ ਰਿਹਾ ਹੈ ਪ੍ਰੰਤੂ ਮੁੱਖ ਮੰਤਰੀ ਕੈਂਪ ਨੇ ਇਹੋ ਦੱਸਿਆ ਕਿ ਵਿਧਾਨ ਸਭਾ ਦੀਆਂ ਕਮੇਟੀਆਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ। ਅਮਰਿੰਦਰ ਸਿੰਘ ਵੱਲੋਂ ਵਿਧਾਇਕਾਂ ਤੇ ਵਜ਼ੀਰਾਂ ਨੂੰ ਬੁੱਧਵਾਰ ਨੂੰ ਲੰਚ ਦੇਣ ਦੇ ਚਰਚੇ ਵੀ ਛਿੜੇ ਪ੍ਰੰਤੂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਇਸ ਨੂੰ ਅਫਵਾਹ ਦੱਸਦਿਆਂ ਰੱਦ ਕਰ ਦਿੱਤਾ।
ਮੁੱਖ ਮੰਤਰੀ ਨੇ ਵਜ਼ੀਰ ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਨਾਲ ਵੀ ਮੀਟਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਨੂੰ ਲੈ ਕੇ ਇਹ ਮੀਟਿੰਗ ਬੁਲਾਈ ਗਈ ਸੀ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚੇ ਛਿੜੇ ਕਿ ਮੁੱਖ ਮੰਤਰੀ ਵੱਲੋਂ ਟਵੀਟਾਂ ਬਦਲੇ ਮੁਆਫੀ ਮੰਗੇ ਜਾਣ ਦੀ ਸ਼ਰਤ ’ਤੇ ਕੀ ਨਵਜੋਤ ਸਿੱਧੂ ਗੌਰ ਕਰਨਗੇ। ਇਸ ਦੌਰਾਨ ਵਿਧਾਇਕ ਪਰਗਟ ਸਿੰਘ ਨੇ ਆਖ ਦਿੱਤਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੰਜਾਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪ੍ਰਨੀਤ ਕੌਰ ਨੇ ਰਾਹੁਲ ਕੋਲ ਨਾਰਾਜ਼ਗੀ ਪ੍ਰਗਟਾਈ
ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਰਾਹੁਲ ਗਾਂਧੀ ਕੋਲ ਨਵਜੋਤ ਸਿੱਧੂ ਦੀ ਪ੍ਰਧਾਨਗੀ ਲੈ ਕੇ ਆਪਣਾ ਸ਼ਿਕਵਾ ਦਰਜ ਕਰਾਇਆ। ਉਹ ਚੱਲਦੇ ਸੈਸ਼ਨ ਦੌਰਾਨ ਰਾਹੁਲ ਗਾਂਧੀ ਕੋਲ ਆਪਣੀ ਗੱਲ ਰੱਖਦੇ ਹੋਏ ਨਜ਼ਰ ਆਏ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਸਵੇਰੇ ਸਿੱਧੂ ਲਈ ਸਵਾਗਤੀ ਸ਼ਬਦ ਆਖੇ ਅਤੇ ਗੁਰਜੀਤ ਔਜਲਾ ਨੇ ਏਨਾ ਹੀ ਕਿਹਾ ਕਿ ਉਹ ਐਤਵਾਰ ਨੂੰ ਸੋਨੀਆ ਗਾਂਧੀ ਨੂੰ ਮਿਲੇ ਸਨ ਜਿਨ੍ਹਾਂ ਨੇ ਸਭ ਨੂੰ ਮਿਲ ਕੇ ਕੰਮ ਕਰਨ ਲਈ ਆਖਿਆ ਹੈ। ਇਕ ਹੋਰ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਤੋਂ ਇਲਾਵਾ ਰਵਨੀਤ ਬਿੱਟੂ ਨੇ ਵੀ ਸਿੱਧੂ ਦੀ ਪ੍ਰਧਾਨਗੀ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਨਵੇਂ ਪ੍ਰਧਾਨ ਅੱਗੇ ਚੁਣੌਤੀਆਂ ਦਾ ਢੇਰ
ਨਵੇਂ ਬਣੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅੱਗੇ ਢੇਰ ਸਾਰੀਆਂ ਚੁਣੌਤੀਆਂ ਹਨ। ਪੰਜਾਬ ਦੇ ਆਮ ਲੋਕਾਂ ਦਾ ਇਹੋ ਸਰੋਕਾਰ ਹੈ ਕਿ ਸਿੱਧੂ ਨੇ ਜੋ ਪਿਛਲੇ ਦਿਨਾਂ ’ਚ ਮਸਲੇ ਚੁੱਕੇ ਸਨ, ਉਨ੍ਹਾਂ ਨੂੰ ਹਕੀਕੀ ਰੂਪ ਦੇਣ ਲਈ ਉਹ ਕਿੰਨੇ ਕੁ ਉਪਰਾਲੇ ਕਰਨਗੇ। ਹੁਣ ਮੁੱਖ ਮੰਤਰੀ ਤੋਂ ਇਲਾਵਾ ਨਵਜੋਤ ਸਿੱਧੂ ਦੀ ਜਵਾਬਦੇਹੀ ਵੀ ਤੈਅ ਹੋਵੇਗੀ। ਲੋਕ ਨਜ਼ਰ ਰੱਖਣਗੇ ਕਿ ਸਿੱਧੂ ਹੁਣ 18 ਨੁਕਾਤੇ ਏਜੰਡੇ ਦੀ ਪੂਰਤੀ ਲਈ ਕਿੰਨੀ ਕੁ ਸੰਜੀਦਗੀ ਦਿਖਾਉਣਗੇ। ਇਸੇ ਤਰ੍ਹਾਂ ਮੁੱਖ ਮੰਤਰੀ ਨਾਲ ਸਬੰਧਾਂ ਨੂੰ ਲੈ ਕੇ ਵੀ ਵੱਡਾ ਚੈਲੰਜ ਹੈ ਕਿਉਂਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਨੌਕਰਸ਼ਾਹੀ ਵੀ ਟਾਲਾ ਵੱਟੇਗੀ।
ਕੈਪਟਨ ਅਮਰਿੰਦਰ ਨੇ ਵੱਟੀ ਸਿਆਸੀ ਚੁੱਪ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਮਗਰੋਂ ਸਿਆਸੀ ਤੌਰ ’ਤੇ ਚੁੱਪ ਵੱਟ ਲਈ ਹੈ ਅਤੇ ਅੱਜ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਤੋਂ ਜਾਪਦਾ ਹੈ ਕਿ ਦੋਹਾਂ ਆਗੂਆਂ ਦਰਮਿਆਨ ਰੇੜਕਾ ਜਾਰੀ ਰਹੇਗਾ। ਸਿੱਧੂ ਭਾਵੇਂ ਹੋਰ ਆਗੂਆਂ ਨਾਲ ਮਿਲਦੇ ਰਹੇ ਪਰ ਉਨ੍ਹਾਂ ਹਾਲੇ ਤੱਕ ਕੈਪਟਨ ਨਾਲ ਮੁਲਾਕਾਤ ਲਈ ਕੋਈ ਪਹਿਲ ਨਹੀਂ ਕੀਤੀ ਹੈ।
ਸਿੱਧੂ ਭਲਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣਗੇ
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 21 ਜੁਲਾਈ ਨੂੰ ਦਰਬਾਰ ਸਾਹਿਬ ’ਚ ਮੱਥਾ ਟੇਕਣ ਲਈ ਜਾਣਗੇ। ਉਹ ਦੁਰਗਿਆਨਾ ਮੰਦਰ ਤੋਂ ਇਲਾਵਾ ਭਗਵਾਨ ਬਾਲਮੀਕੀ ਤੀਰਥ ਸਥਲ ਵਿਖੇ ਵੀ ਜਾਣਗੇ। ਸਿੱਧੂ ਕੱਲ ਸ਼ਾਮ ਤੱਕ ਅੰਮ੍ਰਿਤਸਰ ਪੁੱਜ ਜਾਣਗੇ। ਜਾਣਕਾਰੀ ਮੁਤਾਬਕ ਉਨ੍ਹਾਂ ਨਾਲ ਕਾਂਗਰਸੀ ਵਿਧਾਇਕਾਂ ਦੀ ਟੀਮ ਵੀ ਮੱਥਾ ਟੇਕਣ ਜਾਵੇਗੀ। ਸਿੱਧੂ ਭਲਕੇ ਖਟਕੜ ਕਲਾਂ ਵਿਖੇ ਵੀ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਜਾਣਗੇ।
ਖ਼ਬਰ ਸ਼ੇਅਰ ਕਰੋ
Related Keywords
Patiala
,
Punjab
,
India
,
Milan
,
Lombardia
,
Italy
,
Jalalpur
,
Gujarat
,
Rajendra Singh
,
Rajinder Kaur Bhattal
,
Sunil Jakhar
,
Amarinder Singh
,
Gurjit Aujla
,
Priyanka Gandhi
,
Sonia Gandhi
,
Navtej Cheema
,
Sukhjinder Singh Randhawa
,
Singh Dullo
,
Amarinder Singh Mlas
,
Randeep Nabha
,
Rahul Gandhi
,
Pargat Singh
,
Raaj Kumar
,
Charanjit Channy
,
Parliament Mp Dr
,
Congress Fort
,
Parliament Mp Tiwari
,
Punjab Congress
,
Youth Congress
,
Parliament Mp Preneet
,
Assembly Council
,
Charanjit Bhullar Chandigarh
,
Punjab Congress New
,
Father District
,
Chief Minister Rajinder Kaur Bhattal
,
Speaker Rana
,
Minister Sultana
,
Parminder Pinky
,
Panchayat Minister
,
Chief Minister Captain Amarinder Singh
,
Chief Minister Camp
,
Chief Minister Media Advisor
,
Chief Minister
,
Saints Singh
,
Chief Minister Amarinder Singh
,
Rajya Sabha
,
பாட்டியாலா
,
பஞ்சாப்
,
இந்தியா
,
மிலன்
,
லோம்பார்டியா
,
இத்தாலி
,
ஜலல்பூர்
,
குஜராத்
,
ராஜேந்திரா சிங்
,
ராஜீந்தர் காயார் பட்டல்
,
சுனில் ஜகார்
,
குர்ஜித் ஆஜ்ல
,
பிரியாங்க காந்தி
,
சோனியா காந்தி
,
நாவ்தேஜ் சீமா
,
சுக்ஜிந்தேர் சிங் ரண்டவ
,
ரந்தீப் நபா
,
ராகுல் காந்தி
,
பார்கட் சிங்
,
ராஜ் குமார்
,
பஞ்சாப் காங்கிரஸ்
,
இளைஞர்கள் காங்கிரஸ்
,
சட்டசபை சபை
,
தலைமை அமைச்சர் ராஜீந்தர் காயார் பட்டல்
,
பேச்சாளர் ராணா
,
பஞ்சாயத்து அமைச்சர்
,
தலைமை அமைச்சர் முகாம்
,
தலைமை அமைச்சர்
,
ராஜ்யா சபா
,
comparemela.com © 2020. All Rights Reserved.