comparemela.com


ਅਪਡੇਟ ਦਾ ਸਮਾਂ :
710
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦੇ ਹੋਏ ਕਾਂਗਰਸੀ ਵਿਧਾਇਕ ਫਤਹਿਜੰਗ ਬਾਜਵਾ ਤੇ ਉਨ੍ਹਾਂ ਦਾ ਪੁੱਤਰ ਅਰਜਨ ਪ੍ਰਤਾਪ ਬਾਜਵਾ।
ਚਰਨਜੀਤ ਭੁੱਲਰ
ਮੁੱਖ ਅੰਸ਼
ਹਿੰਦੂ ਭਾਈਚਾਰੇ ਨਾਲ ਸਬੰਧਤ ਕਈ ਆਗੂਆਂ ਨਾਲ ਮਿਲਣਗੇ ਮੁੱਖ ਮੰਤਰੀ
ਫ਼ਤਹਿਜੰਗ ਬਾਜਵਾ ਤੇ ਪੁੱਤਰ ਅਰਜਨ ਪ੍ਰਤਾਪ ਨਾਲ ਲੰਚ ’ਤੇ ਕੀਤੀ ਮੁਲਾਕਾਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਹਿੰਦੂ ਭਾਈਚਾਰੇ ਨਾਲ ਸਬੰਧਤ ਕਾਂਗਰਸੀ ਆਗੂਆਂ ਨੂੰ ਭਲਕੇ ਦੁਪਹਿਰ ਦੇ ਭੋਜ (ਲੰਚ) ਲਈ ਸੱਦਾ ਦਿੱਤਾ ਹੈ। ਕਰੀਬ ਡੇਢ ਦਰਜਨ ਆਗੂਆਂ ਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਹੈ। ਖਾਸ ਤੌਰ ’ਤੇ ਨਰਾਜ਼ ਕਾਂਗਰਸੀ ਆਗੂਆਂ ਦਾ ਹੁਣ ਅਮਰਿੰਦਰ ਸਿੰਘ ਗੁੱਸਾ ਠੰਢਾ ਕਰਨ ਦਾ ਯਤਨ ਕਰਨਗੇ। ਬਹੁਤੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਚਾਰ ਵਰ੍ਹਿਆਂ ਮਗਰੋਂ ਮੁੱਖ ਮੰਤਰੀ ਨੇ ਹੁਣ ਆਪਣੇ ਦਰਵਾਜ਼ੇ ਖੋਲ੍ਹੇ ਹਨ। ਪੰਜਾਬ ਕਾਂਗਰਸ ’ਚ ਬਗਾਵਤ ਉੱਠਣ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਅਤੇ ਵਜ਼ੀਰਾਂ ਪ੍ਰਤੀ ਮੋਹ ਦਿਖਾਉਣਾ ਸ਼ੁਰੂ ਕੀਤਾ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭਲਕੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ, ਮਾਲਤੀ ਥਾਪਰ, ਰਮਨ ਭੱਲਾ, ਰਮਨ ਬਹਿਲ, ਵਿਜੇ ਕਾਲੜਾ ਸਮੇਤ ਡੇਢ ਦਰਜਨ ਕਾਂਗਰਸੀ ਆਗੂਆਂ ਨੂੰ ਲੰਚ ਲਈ ਸੱਦਿਆ ਹੈ। ਚੇਤੇ ਰਹੇ ਕਿ ਦੋ ਦਿਨ ਪਹਿਲਾਂ ਅਸ਼ਵਨੀ ਸੇਖੜੀ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋੋਣ ਤੋਂ ਐਨ ਮੌਕੇ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਫੋਨ ਕਰਕੇ ਰੋਕਿਆ ਸੀ।
ਮੁੱਖ ਮੰਤਰੀ ਨੂੰ ਡਰ ਹੈ ਕਿ ਹੋਰ ਕਾਂਗਰਸੀ ਆਗੂ ਵੀ ਅਲਵਿਦਾ ਆਖ ਸਕਦੇ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੂੰ ਭਲਕੇ ਮਿਲਣ ਦਾ ਪ੍ਰੋਗਰਾਮ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਅੱਜ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਆਪਣੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਸਮੇਤ ਲੰਚ ਕੀਤਾ। ਨੌਕਰੀ ਤਿਆਗਣ ਮਗਰੋਂ ਅਰਜਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਵਿਧਾਇਕ ਦੇ ਲੜਕੇ ਨੂੰ ਥਾਪੜਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਬਾਰੇ ਹਾਈ ਕਮਾਨ ਕੋਲ ਇਹ ਗੱਲ ਉਭਾਰੀ ਗਈ ਸੀ ਕਿ ਉਹ ਵਿਧਾਇਕਾਂ ਨੂੰ ਤਾਂ ਮਿਲਦੇ ਹੀ ਨਹੀਂ ਹਨ।
ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਵੀ ਮੋਰਚਾ ਖੁੱਲ੍ਹਿਆ
ਪੰਜਾਬ ਕਾਂਗਰਸ ਵਿਚ ਖਾਨਾਜੰਗੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਵੀ ਬਠਿੰਡਾ ਵਿਚ ਮੋਰਚਾ ਖੁੱਲ੍ਹ ਚੁੱਕਾ ਹੈ। ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਦੋ ਦਿਨ ਪਹਿਲਾਂ ਟਵੀਟ ਕਰਕੇ ਬਠਿੰਡਾ ਦੇ ਮਾਈਨਿੰਗ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਸੀ। ਅੱਜ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਵੀ ਹਾਈ ਕਮਾਨ ਨੂੰ ਪੱਤਰ ਲਿਖ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਉਂਗਲ ਚੁੱਕੀ ਹੈ ਅਤੇ ਬਠਿੰਡਾ ਜ਼ਿਲ੍ਹੇ ਵਿਚਲੇ ਇਸ ਮਾਮਲੇ ਦੀ ਜਾਂਚ ਮੰਗੀ ਹੈ।
ਖ਼ਬਰ ਸ਼ੇਅਰ ਕਰੋ

Related Keywords

Milan ,Lombardia ,Italy ,Amarinder Singh ,Shiromani Akali Dal ,Vijay Kalra ,Ashwini Sekhri ,Punjab Congress ,Charanjit Bhullar Chandigarh ,Chief Minister ,Chief Minister Captain Amarinder Singh ,Chief Minister Amarinder Singh ,மிலன் ,லோம்பார்டியா ,இத்தாலி ,விஜய் கல்ரா ,பஞ்சாப் காங்கிரஸ் ,தலைமை அமைச்சர் ,

© 2025 Vimarsana

comparemela.com © 2020. All Rights Reserved.