comparemela.com


ਅਪਡੇਟ ਦਾ ਸਮਾਂ :
740
ਪਟਿਆਲਾ, 4 ਜੁਲਾਈ
ਕਾਂਗਰਸੀ ਦੇ ਕੌਮੀ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤਾਂ ਕਰਕੇ ਪਟਿਆਲਾ ਸਥਿਤ ਆਪਣੇ ਘਰ ਪਰਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਮੁਹਿੰਮ ਮੁੜ ਭਖਾ ਦਿੱਤੀ ਹੈ, ਜਿਸਦਾ ਸੇਕ ਉਨ੍ਹਾਂ ਦੀ ਆਪਣੀ ਹੀ ਸਰਕਾਰ ਨੂੰ ਲੱਗ ਰਿਹਾ ਹੈ। ਸ਼ਨਿੱਚਰਵਾਰ ਦੇ ਪਲੇਠੇ ਟਵੀਟ ਦੌਰਾਨ ਜਿਥੇ ਉਨ੍ਹਾਂ ਨੇ ਬਿਜਲੀ ਸੁਧਾਰਾਂ ਲਈ ਸੂਬਾ ਸਰਕਾਰ ਨੂੰ ਕਈ ਨੁਕਤੇ ਸੁਝਾਏ ਸਨ, ਉਥੇ ਹੀ ਐਤਵਾਰ ਦੇ ਟਵੀਟ ਦੌਰਾਨ ਵੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਬਿਜਲੀ ਸੰਕਟ ਰਿਹਾ।
ਗੌਰਤਲਬ ਹੈ ਕਿ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ 'ਤੇ ਦੋ ਮੁੱਖ ਪਰਿਵਾਰਾਂ ਦਾ ਕਬਜ਼ਾ ਦੱਸਦੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਬਿਨਾਂ ਕਿਸੇ ਦਾ ਦਾ ਨਾਮ ਲਿਆਂ ਸੁਝਾਅ ਦਿੱਤਾ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਦਿੱਤੇ ਗਏ ਲੋਕ ਪੱਖੀ 18 ਨੁਕਾਤੀ ਏਜੰਡੇ ਦਾ ਆਗਾਜ਼ ਬਾਦਲ ਸਰਕਾਰ ਵੱਲੋਂ ਦਸਤਖ਼ਤ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਕੇ ਕੀਤਾ ਜਾਵੇ। ਇਸ ਲਈ ਪੰਜਾਬ ਵਿਧਾਨ ਸਭਾ ਵੱਲੋਂ ਸੈਸ਼ਨ ਬੁਲਾ ਕੇ ਰਾਸ਼ਟਰੀ ਪਾਵਰ ਐਕਸਚੇਂਜ ਅਨੁਸਾਰ ਬਿਜਲੀ ਕੀਮਤਾਂ ਬਿਨਾਂ ਕਿਸੇ ਬੱਧੀ ਲਾਗਤ ਤੋਂ ਤੈਅ ਕਰਨ ਲਈ ਕਾਨੂੰਨ ਬਣਾਇਆ ਜਾਵੇ। ਇਸੇ ਸਰਕਾਰ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਸਮੇਤ ਬਿਜਲੀ ਮੰਤਰੀ ਵੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਆਖਿਆ ਹੈ ਕਿ ਪੰਜਾਬ ਪਹਿਲਾਂ ਹੀ 9000 ਕਰੋੜ ਸਬਸਿਡੀ ਦੇ ਰਿਹਾ ਹੈ ਪਰ ਸਾਨੂੰ ਇਸ ਤੋਂ ਅੱਗੇ ਵਧ ਕੇ ਸਰਚਾਰਜ ਕਾਰਨ ਵਧੀ ਬਿਜਲੀ ਕੀਮਤ (10/12 ਰੁਪਏ ਪ੍ਰਤੀ ਯੂਨਿਟ) ਦੀ ਬਜਾਏ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ 3-5 ਰੁਪਏ ਪ੍ਰਤੀ ਯੂਨਿਟ ਦੇ ਨਾਲ-ਨਾਲ 300 ਯੂਨਿਟ ਮੁਫ਼ਤ ਅਤੇ 24 ਘੰਟੇ ਬਿਜਲੀ ਸਪਲਾਈ ਲਾਜ਼ਮੀ ਦੇਣ ਦੀ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਇਹ ਹੋਣਾ ਹੀ ਚਾਹੀਦਾ ਹੈ ਅਤੇ ਇਹ ਲਾਗੂ ਕਰਨਾ ਸੰਭਵ ਵੀ ਹੈ।
 

Related Keywords

Patiala ,Punjab ,India ,Sarabjit Singh ,Badal Sarkar ,Rahul Gandhi ,Priyanka Gandhi ,Navjot Singh Sidhu ,Power Exchange ,Punjab Legislative Assembly ,July Congress ,State Government ,Law Created ,பாட்டியாலா ,பஞ்சாப் ,இந்தியா ,சரப்ஜித் சிங் ,பாடல் சர்க்கார் ,ராகுல் காந்தி ,பிரியாங்க காந்தி ,நவ்ஜோட் சிங் ஸிட்ஹு ,பவர் பரிமாற்றம் ,பஞ்சாப் சட்டமன்றம் சட்டசபை ,நிலை அரசு ,சட்டம் உருவாக்கப்பட்டது ,

© 2024 Vimarsana

comparemela.com © 2020. All Rights Reserved.